ਟਰੇਨ ''ਚ ਸੌਂ ਰਹੇ ਯਾਤਰੀਆਂ ਦੇ 7 ਲੱਖ ਦੇ ਗਹਿਣੇ ਹੋਏ ਚੋਰੀ

09/24/2017 3:01:32 PM

ਰਾਏਪੁਰ— ਨਵੀਂ ਦਿੱਲੀ ਤੋਂ ਬਿਲਾਸਪੁਰ ਆ ਰਹੀ ਰਾਜਧਾਨੀ ਐਕਸਪ੍ਰੈੱਸ 'ਚ ਯਾਤਰੀਆਂ ਦੇ ਲਗਭਗ 7 ਲੱਖ ਰੁਪਏ ਕੀਮਤ ਦੀ ਗਹਿਣੇ ਅਤੇ ਹੋਰ ਸਾਮਾਨ ਚੋਰੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬਿਲਾਸਪੁਰ ਆ ਰਹੀ ਰਾਜਧਾਨੀ ਐਕਸਪ੍ਰੈੱਸ ਨੂੰ ਇਕ ਕੋਚ ਤੋਂ 7 ਲੱਖ ਰੁਪਏ ਮੁੱਲ ਦੇ ਗਹਿਣੇ, 70 ਹਜ਼ਾਰ ਨਕਦ ਅਤੇ ਕੁਝ ਮੋਬਾਇਲ ਚੋਰੀ ਹੋ ਗਏ। ਯਾਤਰੀਆਂ ਨੂੰ ਸਾਮਾਨ ਚੋਰੀ ਹੋਣ ਦੀ ਜਾਣਕਾਰੀ ਟਰੇਨ ਦੇ ਛੱਤੀਸਗੜ੍ਹ 'ਚ ਪ੍ਰਵੇਸ਼ ਤੋਂ ਬਾਅਦ ਹੋਈ। ਸਾਮਾਨ ਕਿੱਥੇ ਚੋਰੀ ਹੋਇਆ, ਇਸ ਲਈ ਪੂਰੀ ਜਾਣਕਾਰੀ ਯਾਤਰੀਆਂ ਨੂੰ ਨਹੀਂ ਹੈ, ਕਿਉਂਕਿ ਰਾਤ ਨੂੰ ਉਨ੍ਹਾਂ ਦੇ ਸੁੱਤੇ ਸਮੇਂ ਇਹ ਘਟਨਾ ਹੋਈ। ਟਰੇਨ ਦੇ ਰਾਏ ਪੁੱਜਣ 'ਤੇ ਰੇਲਵੇ ਪੁਲਸ 'ਚ ਮਾਮਲਾ ਦਰਜ ਕਰਵਾਇਆ ਗਿਆ। ਸ਼ੱਕ ਦੇ ਆਧਾਰ 'ਤੇ ਕੋਚ ਦੇ ਅਟੈਂਡਰ ਨੂੰ ਪੁਲਸ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ।