...ਜਦੋਂ ਆਕਸੀਜਨ ਟੈਂਕਰ ਦਾ ਡਰਾਈਵਰ ਭਟਕ ਗਿਆ ਰਾਹ, ਦੇਰੀ ਕਾਰਨ 7 ਮਰੀਜ਼ਾਂ ਦੀ ਚਲੀ ਗਈ ਜਾਨ

05/10/2021 5:31:37 PM

ਹੈਦਰਾਬਾਦ– ਕੋਵਿਡ-19 ਦੀ ਚਪੇਟ ’ਚ ਆਉਣ ਤੋਂ ਬਾਅਦ ਕਈ ਲੋਕਾਂ ’ਚ ਆਕਸੀਜਨ ਦੀ ਕਮੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਮੈਡੀਕਲ ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਹਸਪਤਾਲ ਪ੍ਰਬੰਧਨ ਤੋਂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ। ਇਕ ਜ਼ਿਲ੍ਹੇ ਅਤੇ ਸੂਬੇ ਤੋਂ ਦੂਜੇ ਸ਼ਹਿਰਾਂ ਅਤੇ ਸੂਬਿਆਂ ਤਕ ਆਕਸੀਜਨ ਟੈਂਕਰ ਪਹੁੰਚਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਹਾਲਾਂਕਿ, ਫਿਰ ਵੀ ਆਕਸੀਜਨ ਦੇ ਇੰਤਜ਼ਾਰ ’ਚ ਕੋਰੋਨਾ ਨਾਲ ਜੰਗ ਲੜਦੇ-ਲੜਦੇ ਹਸਪਤਾਲਾਂ ’ਚ ਮਰੀਜ਼ ਦਮ ਤੋੜ ਰਹੇ ਹਨ। ਹੈਦਰਾਬਾਦ ਦੇ ਇਕ ਸਰਕਾਰੀ ਹਸਪਤਾਲ ’ਚ ਵੀ ਕੁਝ ਅਜਿਹਾ ਹੀ ਹੋਇਆ, ਜਦੋਂ ਮੈਡੀਕਲ ਆਕਸੀਜਨ ਦੀ ਨਵੀਂ ਖੇਪ ਲਿਆਉਣ ਨਿਕਲਿਆ ਡਰਾਈਵਰ ਰਸਤਾ ਭਟਕ ਗਿਆ ਅਤੇ ਉਸ ਦੇ ਇੰਤਜ਼ਾਰ ’ਚ 7 ਮਰੀਜ਼ਾਂ ਨੇ ਦਮ ਤੋੜ ਦਿੱਤਾ। 

 ਇਹ ਵੀ ਪੜ੍ਹੋ– ਕੋਰੋਨਾ ਦੇ ਇਲਾਜ ਲਈ ਹੁਣ ਇਸ ਦਵਾਈ ਨੂੰ ਮਿਲੀ ਮਨਜ਼ੂਰੀ, ਆਕਸੀਜਨ ਲਈ ਜੂਝਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ

ਆਕਸੀਜਨ ਲੈ ਕੇ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਸਕਿਆ ਡਰਾਈਵਰ
ਦਰਅਸਲ, ਇਹ ਘਟਨਾ ਹੈਦਰਾਬਾਦ ਦੇ ਸਰਕਾਰ ਹਸਪਤਾਲ ਕਿੰਗ ਕੋਟੀ ਦੀ ਹੈ। ਹਸਪਤਾਲ ’ਚ ਐਤਵਾਰ (9 ਮਈ) ਨੂੰ ਮੈਡੀਕਲ ਆਕਸੀਜਨ ਦੀ ਘਾਟ ਹੋਣ ਲੱਗੀ ਸੀ। ਮੈਡੀਕਲ ਆਕਸੀਜਨ ਦੀ ਨਵੀਂ ਖੇਪ ਲੈ ਕੇ ਇਕ ਟੈਂਕਰ ਚਾਲਕ ਹਸਪਤਾਲ ਆ ਰਿਹਾ ਸੀ ਪਰ ਉਹ ਰਸਤਾ ਭਟਕ ਗਿਆ। ਇਧਰ, ਹਸਪਤਾਲ ’ਚ ਸਾਰੇ ਆਕਸੀਜਨ ਦਾ ਇੰਤਜ਼ਾਰ ਕਰ ਰਹੇ ਸਨ। ਹਸਪਤਾਲ ਪ੍ਰਸ਼ਾਸਨ, ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਆਕਸੀਜਨ ਆਉਣ ’ਚ ਹੋ ਰਹੀ ਦੇਰੀ ਕਾਰਨ ਬੇਚੈਨ ਹੋ ਰਹੇ ਸਨ। ਹੌਲੀ-ਹੌਲੀ ਆਈ.ਸੀ.ਯੂ. ’ਚ ਆਕਸੀਜਨ ਸਪਲਾਈ ਦਾ ਪ੍ਰੈਸ਼ਰ ਘੱਟ ਹੋਣ ਲੱਗਾ। ਮਰੀਜ਼ਾਂ ਨੂੰ ਸਾਹ ਲੈਣ ’ਚ ਮੁਸ਼ਕਿਲ ਹੋਣ ਲੱਗੀ। ਥੋੜ੍ਹੀ ਦੇਰ ’ਚ ਆਕਸੀਜਨ ਦਾ ਸਪਲਾਈ ਲੈਵਲ ਖ਼ਤਰੇ ਦੇ ਨਿਸ਼ਾਨ ਤੋਂ ਹੇਠਾ ਚਲਾ ਗਿਆ। ਡਰਾਈਵਰ ਸਹੀ ਸਮੇਂ ’ਤੇ ਆਕਸੀਜਨ ਲੈ ਕੇ ਹਸਪਤਾਲ ਨਹੀਂ ਪਹੁੰਚ ਸਕਿਆ ਅਤੇ ਵੇਖਦੇ ਹੀ ਵੇਖਦੇ 7 ਮਰੀਜ਼ਾਂ ਦੀ ਮੌਤ ਹੋ ਗਈ।

 ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ

ਉੱਠ ਰਹੇ ਸਵਾਲ
ਜਾਣਕਾਰੀ ਮੁਤਾਬਕ, ਹਸਪਤਾਲ ਦੇ ਆਕਸੀਜਨ ਟੈਂਕ ’ਚ ਦੁਪਹਿਰ ਤੋਂ ਹੀ ਆਕਸੀਜਨ ਦਾ ਪ੍ਰੈਸ਼ਰ ਘੱਟ ਦਿਸ ਰਿਹਾ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਤੁਰੰਤ ਟੈਂਕ ਨੂੰ ਭਰਨ ਦਾ ਨਿਰਦੇਸ਼ ਦਿੱਤਾ ਪਰ ਆਕਸੀਜਨ ਟੈਂਕਰ ਲੈ ਕੇ ਆ ਰਿਹਾ ਡਰਾਈਵਰ ਰਸਤਾ ਭਟਕ ਗਿਆ। ਹੈਦਰਾਬਾਦ ਦੇ ਨਾਯਾਰਗੁਡਾ ਦੀ ਪੁਲਸ ਨੇ ਕਾਫ਼ੀ ਮੁਸ਼ਕਿਲਾਂ ਤੋਂ ਬਾਅਦ ਟੈਂਕਰ ਨੂੰ ਲੱਭਿਆ ਪਰ ਜਦੋਂ ਤਕ ਟੈਂਕਰ ਆਕਸੀਜਨ ਲੈ ਕੇ ਹਸਪਤਾਲ ਪੁੱਜਾ, ਉਦੋਂ ਤਕ ਕਾਫ਼ੀ ਦੇਰ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਆਕਸੀਜਨ ਲੈ ਕੇ 12 ਘੰਟੇ ਦੇਰ ਨਾਲ ਹਸਪਤਾਲ ਪੁੱਜਾ। ਇਸ ਘਟਨਾ ’ਤੇ ਹਸਪਤਾਲ ਪ੍ਰਸ਼ਾਸਨ ਚੁੱਪ ਧਾਰ ਕੇ ਬੈਠਾ ਹੈ। ਕੁਝ ਲੋਕ ਇਹ ਵੀ ਸਵਾਲ ਕਰ ਰਹੇ ਹਨ ਕਿ ਆਕਸੀਜਨ ਲੈ ਕੇ ਆ ਰਹੇ ਟੈਂਕਰ ਨੂੰ ਗਰੀਨ ਕਾਰੀਡੋਰ ਕਿਉਂ ਨਹੀਂ ਮੁਹੱਈਆ ਕਰਵਾਇਆ ਗਿਆ। 

ਇਹ ਵੀ ਪੜ੍ਹੋ– ਕੋਰੋਨਾ ਪੀੜਤ ਪਿਓ ਦੀ ਹੋਈ ਮੌਤ, ਸਸਕਾਰ ਵੇਲੇ ਧੀ ਨੇ ਬਲਦੀ ਚਿਖ਼ਾ ’ਚ ਮਾਰੀ ਛਾਲ

Rakesh

This news is Content Editor Rakesh