65 ਸਾਲਾ ਬਜ਼ੁਰਗ ਨੇ ਕਰਵਾਇਆ ਅਨੋਖਾ ਵਿਆਹ

04/24/2019 12:25:10 AM

ਕੌਸ਼ਾਂਬੀ— ਇੰਝ ਤਾਂ ਤੁਸੀਂ ਕਈ ਵਿਆਹ ਦੇਖੇ ਹੋਣਗੇ ਪਰ ਕੌਸ਼ਾਂਬੀ ਦੇ ਬਸੇੜੀ ਪਿੰਡ ਦਾ ਵਿਆਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸ਼ਾਦੀ 'ਚ ਲਾੜਾ 65 ਸਾਲ ਦਾ ਹੈ ਤਾਂ ਲਾੜੀ ਕੋਈ ਇੰਸਾਨ ਨਹੀਂ ਸਗੋ ਇਕ ਲਕੜੀ ਦਾ ਟੁੱਕੜਾ ਹੈ। ਆਮ ਵਿਆਹ ਵਾਂਗ ਹੀ ਇਸ ਵਿਆਹ 'ਚ ਮੰਡਪ, ਰਸਮ, ਗੀਤ-ਸੰਗੀਤ, ਤੇ ਰੀਤੀ ਰਿਵਾਜ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਅਨੋਖੇ ਵਿਆਹ ਨੂੰ ਦੇਖਣ ਲਈ ਪੂਰਾ ਪਿੰਡ ਪਹੁੰਚਿਆ। ਮਾਨਤਾ ਹੈ ਕਿ ਹਿੰਦੂ ਧਰਮ ਸ਼ਾਸਤਰ ਮੁਤਾਬਕ ਕੁਆਰੇ ਵਿਅਕਤੀਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ ਹੈ। ਸੰਸਕਾਰ ਲਈ ਕੁਆਰੇ ਲੋਕ ਨਕਲੀ ਵਿਆਹ ਕਰਦੇ ਹਨ।
ਲਾੜੇ ਭੁੱਲਰ ਦੇ ਪਰਿਵਾਰ ਦੀ ਮੈਂਬਰ ਆਸ਼ਾ ਦੇਵੀ ਮੁਤਾਬਕ ਉਨ੍ਹਾਂ ਦੇ ਜੇਠ ਦਾ ਵਿਆਹ ਉਨ੍ਹਾਂ ਦੇ ਮਾਂ-ਬਾਪ ਨਹੀਂ ਕਰ ਸਕੇ ਸੀ। ਇਸ ਲਈ ਅਸੀਂ ਲੋਕਾਂ ਨੇ ਸੋਚਿਆਂ ਦੀ ਇਨ੍ਹਾਂ ਦੀ ਵਿਆਹ ਕਰ ਦਿੱਤਾ ਜਾਵੇ। ਵਿਆਹ 'ਚ ਪੈਰ ਪੁੱਜਣ ਦੀ ਰਸਮ, ਫੇਰੇ ਦੀ ਰਸਮ ਤੇ ਲਾਵਾਂ ਪਰਛਨੇ ਦੀ ਰਸਮ ਆਦਾਇਗੀ ਕੀਤੀ ਗਈ। ਦੁੱਲੇ ਦੇ ਛੋਟੋ ਭਰਾ ਰਾਮ ਸਜੀਵਨ ਮੁਤਾਬਕ ਹਿੰਦੂ ਧਰਮ 'ਚ ਕੁਆਰਗੋ ਨਾਂ ਦਾ ਸੰਸਕਾਰ ਹੁੰਦਾ ਹੈ। ਜਿਸ ਦਾ ਵਿਆਹ ਨਹੀਂ ਹੋਇਆ ਹੈ ਉਸ ਦਾ ਇਹ ਸੰਸਕਾਰ ਕੀਤਾ ਜਾਂਦਾ ਹੈ।
ਇਸ ਸੰਸਕਾਰ ਤੋਂ ਬਾਅਦ ਮੰਨ ਲਿਆ ਜਾਂਦਾ ਹੈ ਕਿ ਵਿਆਹ ਹੋ ਗਈ ਹੈ। ਵਿਆਹ ਕਪਾਹ ਦੀ ਲਕੜੀ ਨਾਲ ਕਰਵਾਈ ਗਈ। ਵਿਆਹ ਸਮਾਗਮ 'ਚ ਕਰੀਬ 100 ਬਾਰਾਤੀਆਂ ਲਈ ਖਾਣ ਦੀ ਵੀ ਵਿਵਸਥਾ ਕੀਤੀ ਗਈ ਸੀ। ਭੁੱਲਰ ਸਿੰਘ ਪਿਛਲੇ ਕਈ ਮਹੀਨਿਆਂ ਪਹਿਲਾਂ ਬਿਮਾਰੀਆਂ ਕਾਰਨ ਪੈਰਾਲਾਇਸਿਸ ਦੇ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੂੰ 65 ਸਾਲ ਦੀ ਵਿਵਸਥਾ 'ਚ ਖੁਦ ਤੋਂ ਚੱਲਣ, ਬੋਲਣ 'ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਆਪਣੇ ਜਿਉਂਦੇ ਜੀਅ ਖੁਦ ਨੂੰ ਕੁੰਵਰਗੋ ਸੰਸਕਾਰ ਕਰਾਰ ਕਰ ਉਹ ਮੌਤ ਤੋਂ ਬਾਅਦ ਪਰਲੋਕ ਸੁਧਾਰਨਾ ਚਾਹੁੰਦੇ  ਹਨ।

Inder Prajapati

This news is Content Editor Inder Prajapati