ਦੇਸ਼ ਦੇ 62 ਫੀਸਦੀ ਲੋਕਾਂ ਨੇ ਕੀਤਾ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ

12/22/2019 2:13:32 AM

ਨਵੀਂ ਦਿੱਲੀ - ਭਾਰਤ ਦੇ 62 ਫੀਸਦੀ ਲੋਕ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦਾ ਸਮਰਥਨ ਕਰ ਰਹੇ ਹਨ, ਉਥੇ ਹੀ ਆਸਾਮ ਦੇ 68 ਫੀਸਦੀ ਲੋਕ ਇਸ ਕਾਨੂੰਨ ਦੇ ਵਿਰੁੱਧ ਹਨ। ਸੀ-ਵੋਟਰ ਸਨੈਪ ਪੋਲ ਵਿਚ ਨਮੂਨੇ ਦੇ ਤੌਰ 'ਤੇ ਸਭ ਤੋਂ ਵੱਧ ਲੋਕ 500 ਆਸਾਮ ’ਚੋਂ ਲਏ ਗਏ ਸਨ, ਜਿਨ੍ਹਾਂ ’ਚ ਪੂਰਬੀ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ।

ਪੋਲ ਵਿਚ ਦੇਸ਼ ਭਰ ਦੇ 62.1 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਇਸ ਕਾਨੂੰਨ ਦੇ ਸਮਰਥਨ ਵਿਚ ਹਨ, ਜਦ ਕਿ 36.8 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਇਸ ਦੇ ਵਿਰੋਧ ਵਿਚ ਹਨ। ਪੂਰਬ ਵਿਚ 57.3, ਪੱਛਮੀ ਭਾਰਤ 'ਚ 62.2, ਉੱਤਰ ’ਚ 67.7 ਅਤੇ ਦੱਖਣ 'ਚ 58.5 ਫੀਸਦੀ ਲੋਕਾਂ ਨੇ ਸਮਰਥਨ ਕੀਤਾ। ਸਰਵੇ ਤੋਂ ਪਤਾ ਲੱਗਦਾ ਹੈ ਕਿ ਸਿਰਫ ਆਸਾਮ ’ਚ ਹੀ 68.1 ਫੀਸਦੀ ਲੋਕ ਸੀ. ਏ. ਏ. ਦੇ ਵਿਰੋਧ ਵਿਚ ਹਨ, ਜਦ ਕਿ 31 ਫੀਸਦੀ ਇਸ ਦਾ ਸਮਰਥਨ ਕਰ ਰਹੇ ਹਨ।

ਉਥੇ ਦੇਸ਼ ਭਰ ਵਿਚ ਲਗਭਗ 65.4 ਫੀਸਦੀ ਲੋਕ ਅਤੇ ਆਸਾਮ ’ਚ 76.9 ਫੀਸਦੀ ਲੋਕ ਚਾਹੁੰਦੇ ਹਨ ਕਿ ਰਾਸ਼ਟਰੀ ਨਾਗਰਿਕ ਰਜਿਸਟਰ ਪੂਰੇ ਭਾਰਤ ਵਿਚ ਲਾਗੂ ਹੋਵੇ, ਜਦ ਕਿ 66 ਫੀਸਦੀ ਮੁਸਲਿਮ ਭਾਈਚਾਰਾ ਇਸ ਵਿਚਾਰ ਦਾ ਵਿਰੋਧ ਕਰਦਾ ਹੈ। 17 ਤੋਂ 19 ਦਸੰਬਰ ਦਰਮਿਆਨ ਦੇਸ਼ ਭਰ ਵਿਚ 3000 ਤੋਂ ਵੱਧ ਨਾਗਰਿਕਾਂ 'ਤੇ ਸਨੈਪ ਪੋਲ ਕੀਤਾ ਗਿਆ ਸੀ।

Inder Prajapati

This news is Content Editor Inder Prajapati