ਖਾਣਾ ਖਾਣ ਨਿਕਲੇ 6 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਹਮੇਸ਼ਾ ਲਈ ਵਿਛੜ ਗਏ (ਤਸਵੀਰਾਂ)

06/19/2017 1:00:30 PM

ਹਨੂੰਮਾਨਗੜ੍ਹ— ਇੱਥੇ ਚਾਰ ਨੌਜਵਾਨਾਂ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੇ ਦੋਸਤ ਅਤੇ ਬਾਹਰ ਖਾਣਾ ਖਾਣ ਲਈ ਹਨੂੰਮਾਨਗੜ੍ਹ ਤੋਂ ਬਾਹਰ ਗਏ ਸਨ। ਹਨੂੰਮਾਨਗੜ੍ਹ ਦੇ ਰਹਿਣ ਵਾਲੇ 6 ਦੋਸਤ ਬੀਤੀ ਰਾਤ ਨੂੰ ਆਪਣੇ ਘਰੋਂ 10 ਕਿਲੋਮੀਟਰ ਦੂਰ ਮਾਨੇਕਸਰ ਖਾਣਾ ਖਾਣ ਗਏ ਸਨ। ਖਾਣਾ ਖਾ ਕੇ ਰਾਤ ਨੂੰ ਡੇਢ ਵਜੇ ਇਹ ਲੋਕ ਕਾਰ 'ਤੇ ਘਰ ਆਉਣ ਲੱਗੇ। ਸਤੀਪੁਰਾ ਚੌਰਾਹੇ 'ਤੇ ਜਿਵੇਂ ਹੀ ਉਹ ਮੁੜੇ ਸਾਹਮਣੇ ਤੋਂ ਇਕ ਟਰਾਲਾ ਆ ਗਿਆ ਅਤੇ ਕਾਰ ਟਰਾਲੇ 'ਚ ਜਾ ਡਿੱਗੀ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉੱਥੋਂ ਲੰਘ ਰਹੇ ਲੋਕ ਮਦਦ ਨੂੰ ਆਏ ਅਤੇ ਕਾਰ 'ਚ ਫਸੇ ਨੌਜਵਾਨਾਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ। ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਚਾਰ ਨੂੰ ਮ੍ਰਿਤ ਐਲਾਨ ਕਰ ਦਿੱਤਾ।6 ਦੋਸਤ ਆਪਣੇ-ਆਪਣੇ ਘਰਾਂ 'ਤੇ ਸਨ। ਉਨ੍ਹਾਂ ਨੇ ਇਕ-ਦੂਜੇ ਨੂੰ ਫੋਨ ਕਰ ਕੇ ਬਾਹਰ ਖਾਣਾ ਖਾਣ ਨੂੰ ਪ੍ਰੋਗਰਾਮ ਬਣਾਇਆ। ਸਾਰੇ ਰਾਜ਼ੀ ਹੋ ਗਏ ਅਤੇ ਇਕ ਜਗ੍ਹਾ ਇਕੱਠੇ ਹੋ ਗਏ। ਇਸ ਤੋਂ ਬਾਅਦ ਸਾਰੇ ਕਾਰ 'ਤੇ ਹਨੂੰਮਾਨਗੜ੍ਹ ਜੰਕਸ਼ਨ ਤੋਂ ਕਰੀਬ 10 ਕਿਲੋਮੀਟਰ ਦੂਰ ਮਾਨੇਕਸਰ ਪੁੱਜ ਗਏ। । ਇਹ ਲੋਕ ਰਾਤ ਨੂੰ 10 ਵਜੇ ਉੱਥੇ ਪੁੱਜੇ। ਉੱਥੇ ਖਾਣਾ ਖਾਧਾ ਅਤੇ ਰਾਤ ਡੇਢ ਵਜੇ ਘਰ ਆਉਣ ਲੱਗੇ। ਉਦੋਂ ਉਨ੍ਹਾਂ ਦੀ ਕਾਰ ਟਰਾਲੇ ਨਾਲ ਟਕਰਾ ਗਈ। 
ਅਰਜੁਨ ਪਾਵਾ ਪੁੱਤਰ ਅਰਵਿੰਦ ਪਾਵਾ, ਤੂਸ਼ਾਰ ਪੁੱਤਰ ਗੁਲਾਬ ਚੰਦ ਲੂਨਾਵਤ ਵਾਸੀ ਨੋਖਾ, ਸਨੀ ਪੁੱਤਰ ਇੰਦਰ ਸਿੰਘ ਮਾਰਵਾਹਾ ਵਾਸੀ ਵਾਰਡ 12 ਹਨੂੰਮਾਨਗੜ੍ਹ ਜੰਕਸ਼ਨ ਅਤੇ ਹਨੂੰ ਲਖੋਟੀਆ ਪੁੱਤਰ ਮਦਨ ਲਾਲ ਵਾਸੀ ਦੁਰਗਾ ਕਾਲੋਨੀ ਹਨੂੰਮਾਨਗੜ੍ਹ ਜੰਕਸ਼ਨ। ਹਾਦਸੇ 'ਚ ਦੀਪਕ ਅਤੇ ਪੰਕਜ ਕੁਮਾਰ ਸ਼ਰਮਾ ਜ਼ਖਮੀ ਹੋ ਗਏ। ਹਾਦਸੇ ਦਾ ਪਤਾ ਲੱਗਦੇ ਹੀ ਮ੍ਰਿਤਕਾਂ ਦੇ ਘਰਾਂ 'ਚ ਮਾਤਮ ਛਾ ਗਿਆ। ਪਰਿਵਾਰ ਵਾਲੇ ਹਸਪਤਾਲ ਪੁੱਜੇ। ਨੇੜੇ-ਤੇੜੇ ਦੇ ਲੋਕ ਵੀ ਹਾਦਸੇ ਦਾ ਪਤਾ ਲੱਗਦੇ ਹੀ ਹਸਪਤਾਲ ਪੁੱਜ ਗਏ। ਮ੍ਰਿਤਕਾਂ 'ਚ ਹਨੂੰ ਲਖੋਟੀਆ ਅਤੇ ਅਰਜੁਨ ਪਾਵਾ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸਨ।