500 ਕਿਲੋ ਭਾਰੀ ਐਮਾਨ ਦਾ ਇਲਾਜ ਸ਼ੁਰੂ, ਪਹਿਲੀ ਸਰਜਰੀ ਨਾਲ ਘਟੇਗਾ 200 ਕਿਲੋ ਭਾਰ

02/14/2017 3:09:04 PM

ਮੁੰਬਈ—ਭਾਰ ਘਟਾਉਣ ਲਈ ਸਰਜਰੀ ਲਈ ਭਾਰਤ ਆਈ 500 ਕਿਲੋ ਦੀ ਐਮਾਨ ਅਹਿਮਦ ਦਾ ਇਲਾਜ ਮੁੰਬਈ ਦੇ ਸੈਫੀ ਹਸਪਤਾਲ ''ਚ ਸ਼ੁਰੂ ਹੋ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲੀ ਸਰਜਰੀ ਨਾਲ ਐਮਾਨ ਦਾ ਭਾਰ ਕਰੀਬ 200 ਕਿਲੋ ਤੱਕ ਘੱਟ ਹੋਵੇਗਾ। ਇਸ ਦੇ 3 ਸਾਲ ਬਾਅਦ ਦੂਜੀ ਸਰਜਰੀ ਕਰਕੇ 100 ਕਿਲੋ ਭਾਰ ਘੱਟ ਕੀਤਾ ਜਾਵੇਗਾ। 30 ਸਾਲ ਦੀ ਐਮਾਨ ਨੂੰ ਦੁਨੀਆ ਦੀ ਸਭ ਤੋਂ ਭਾਰੀ ਔਰਤ ਮੰਨਿਆ ਜਾਂਦਾ ਹੈ।
ਸ਼ਨੀਵਾਰ ਨੂੰ ਉਸ ਨੂੰ ਕਾਰਗੋ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ। ਇਸ ''ਚ 80 ਲੱਖ ਰੁਪਏ ਖਰਚਾ ਆਇਆ। ਭਾਰਤ ਦੇ ਡਾਕਟਰ ਉਸ ਦਾ ਮੁਫਤ ''ਚ ਇਲਾਜ ਕਰ ਰਹੇ ਹਨ। ਡਾਕਟਰਾਂ ਨੇ ਸੋਮਵਾਰ ਨੂੰ ਕਿਹਾ ਕਿ ਇਹ ਇਕ ਵਿਲੱਖਣ ਅਤੇ ਵੱਡੇ ਖਤਰੇ ਵਾਲਾ ਕੇਸ ਹੈ। ਇਸ ਲਈ ਅਸੀਂ ਐਮਾਨ ਦਾ ਪੂਰਾ ਇਲਾਜ ਫਰੀ ਕਰਨ ਦਾ ਫੈਸਲਾ ਕੀਤਾ ਹੈ।