500 ਕਰੋੜ ਦੀ ਅਣਐਲਾਨੀ ਜਾਇਦਾਦ, ''ਕਲਕੀ ਭਗਵਾਨ'' ਨੇ ਜਾਰੀ ਕੀਤਾ ਵੀਡੀਓ

10/22/2019 3:09:04 PM

ਨਵੀਂ ਦਿੱਲੀ— ਤਿੰਨ ਸੂਬਿਆਂ 'ਚ ਕਲਕੀ ਆਸ਼ਰਮ ਨਾਲ ਜੁੜੇ ਟਿਕਾਣਿਆਂ 'ਤੇ ਆਮਦਨ ਟੈਕਸ ਵਿਭਾਗ ਦੇ ਛਾਪਿਆਂ 'ਚ ਬੇਨਾਮੀ ਜਾਇਦਾਦ ਦਾ ਖੁਲਾਸਾ ਹੋਇਆ ਹੈ। ਖੁਦ ਨੂੰ ਕਲਕੀ ਭਗਵਾਨ ਦਾ ਅਵਤਾਰ ਦੱਸਣ ਵਾਲੇ ਵਿਜੇ ਕੁਮਾਰ ਨਾਇਡੂ ਨੇ ਅੱਜ ਯਾਨੀ ਮੰਗਲਵਾਰ ਨੂੰ ਇਕ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਉਹ ਦੇਸ਼ ਛੱਡ ਕੇ ਦੌੜਿਆ ਨਹੀਂ ਹੈ, ਉਹ ਇੱਥੇ ਭਾਰਤ 'ਚ ਹਨ। ਉਸ ਨੇ ਕਿਹਾ ਕਿ ਨਾ ਤਾਂ ਆਮਦਨ ਟੈਕਸ ਵਿਭਾਗ ਅਤੇ ਨਾ ਹੀ ਸਰਕਾਰ ਨੇ ਕਿਹਾ ਹੈ ਕਿ ਮੈਂ ਦੇਸ਼ 'ਚੋਂ ਦੌੜਿਆ ਹਾਂ। ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ 'ਚ 500 ਕਰੋੜ ਦੀ ਅਣਐਲਾਨੀ ਆਮਦਨ ਦਾ ਪਤਾ ਲੱਗਣ ਤੋਂ ਬਾਅਦ ਨਾਇਡੂ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਸਫ਼ਾਈ ਦਿੱਤੀ ਹੈ। ਮੰਗਲਵਾਰ ਨੂੰ ਆਪਣੇ ਬੇਟੇ ਦੀਆਂ ਜਾਇਦਾਦਾਂ 'ਤੇ ਆਮਦਨ ਟੈਕਸ ਵਿਭਾਗ ਵਲੋਂ ਛਾਪਾ ਪੈਣ ਤੋਂ ਬਾਅਦ ਭਗਵਾਨ ਕਲਕੀ ਭਗਵਾਨ ਨੇ ਵੀਡੀਓ ਜਾਰੀ ਕੀਤਾ। ਜਿਸ 'ਚ ਉਸ ਨੇ ਕਿਹਾ ਕਿ ਮੈਂ ਇੱਥੇ ਹੀ ਇਸੇ ਦੇਸ਼ 'ਚ ਹਾਂ। ਨਾ ਤਾਂ ਆਮਦਨ ਟੈਕਸ ਵਿਭਾਗ ਨੇ ਕਿਹਾ ਹੈ ਅਤੇ ਨਾ ਹੀ ਸਰਕਾਰ ਕਹਿ ਰਹੀ ਹੈ ਕਿ ਮੈਂ ਦੇਸ਼ ਤੋਂ ਦੌੜ ਗਿਆ ਹਾਂ।

ਇਸ ਤੋਂ ਪਹਿਲਾਂ ਆਮਦਨ ਟੈਕਸ ਵਿਭਾਗ ਨੇ ਕਲਕੀ ਭਗਵਾਨ ਨਾਲ ਜੁੜੇ ਸਮੂਹ ਦੇ 40 ਟਿਕਾਣਿਆਂ 'ਤੇ ਛਾਪੇਮਾਰੀ ਕਰਦੇ ਹੋਏ 500 ਕਰੋੜ ਰੁਪਏ ਤੋਂ ਵਧ ਦਾ ਕਾਲਾ ਧਨ ਬਰਾਮਦ ਕੀਤਾ ਸੀ। ਆਮਦਨ ਟੈਕਸ ਵਿਭਾਗ ਨੇ ਧਾਰਮਿਕ ਪ੍ਰਚਾਰ ਅਤੇ ਬਿਹਤਰ ਜੀਵਨ ਜਿਉਂਣ ਦੇ ਤਰੀਕੇ (ਵੈਲਨੇਸ ਕੋਰਸ) ਸਿਖਾਉਣ ਦੇ ਨਾਂ 'ਤੇ ਕਾਲਾ ਧਨ ਜਮ੍ਹਾ ਕਰਨ ਵਾਲੇ ਚੇਨਈ ਦੇ ਇਕ ਸਮੂਹ 'ਤੇ ਛਾਪਾ ਮਾਰਿਆ ਸੀ। ਉੱਥੋਂ ਅਧਿਕਾਰੀਆਂ ਨੇ 500 ਕਰੋੜ ਰੁਪਏ ਤੋਂ ਵੀ ਵਧ ਦੇ ਕਾਲੇ ਧਨ ਦਾ ਪਤਾ ਲਗਾਇਆ। ਇਸ ਸਮੂਹ ਨੇ ਭਾਰਤ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ 'ਚ ਨਿਵੇਸ਼ ਕੀਤਾ।

DIsha

This news is Content Editor DIsha