ਕੁਰੂਕਸ਼ੇਤਰ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਵਿਰਾਟ ਰੂਪ ’ਚ ਹੋਏ ਬਿਰਾਜਮਾਨ, ਲੋਕਾਂ ਲਈ ਬਣੇ ਖਿੱਚ ਦਾ ਕੇਂਦਰ

12/01/2021 11:11:51 AM

ਕੁਰੂਕਸ਼ੇਤਰ- ਹਰਿਆਣਾ ਦੇ ਕੁਰੂਕਸ਼ੇਤਰ ਦੇ ਗੀਤਾ ਉਪਦੇਸ਼ ਵਾਲੇ ਅਸਥਾਨ ’ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਵਿਰਾਟ ਰੂਪ ਸਥਾਪਤ ਕਰ ਦਿੱਤਾ ਗਿਆ ਹੈ। ਭਗਵਾਨ ਦੇ ਵਿਰਾਟ ਰੂਪ ਅੱਗੇ ਕਈ ਦਰੱਖ਼ਤਾਂ ਦੀਆਂ ਸ਼ਖਾਵਾਂ ਨੂੰ ਗਰੀਨ ਅਰਥ ਸੰਸਥਾ ਦੇ ਅਹੁਦਾ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੱਟਿਆ ਗਿਆ, ਤਾਂ ਕਿ ਭਗਵਾਨ ਦਾ ਵਿਸ਼ਾਲ ਰੂਪ ਦੂਰੋਂ ਹੀ ਵੇਖਿਆ ਜਾ ਸਕੇ। ਦੁਨੀਆ ਨੂੰ ਕਰਮ ਦਾ ਸੰਦੇਸ਼ ਦੇਣ ਵਾਲੀ ਗੀਤਾ ਜੀ ਦੀ ਜਨਮ ਸਥਲੀ ਜਿਓਤਿਸਰ ’ਚ ਸਥਾਪਤ ਕੀਤੇ ਗਏ ਇਸ ਵਿਰਾਟ ਰੂਪ ਦੀ ਕੀਮਤ ਕਰੀਬ 10 ਕਰੋੜ ਹੈ। 

ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵਿਰਾਟ ਰੂਪ ਨੂੰ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਟਰੱਕ-ਟਰਾਲਿਆਂ ਦੀ ਮਦਦ ਨਾਲ ਲਿਆਂਦਾ ਗਿਆ ਸੀ। ਇਸ ਵਿਰਾਟ ਰੂਪ ਦੇ ਸਿਰਫ਼ ਚਿਹਰੇ ਦਾ ਵਜ਼ਨ 6 ਟਨ ਤੋਂ ਵੱਧ ਹੈ। ਮੂਰਤੀ ਦੇ ਭਾਰੀ ਹਿੱਸਿਆਂ ਨੂੰ ਕਰੇਨ ਦੀ ਮਦਦ ਨਾਲ ਇਕ-ਦੂਜੇ ਦੇ ਉੱਪਰ ਜੋੜਿਆ ਗਿਆ। ਇਹ ਮੂਰਤੀ ਦੁਨੀਆ ਦੇ ਮਸ਼ਹੂਰ ਮੂਰਤੀਕਾਰ ਰਾਮ ਸੁਤਾਰ ਅਤੇ ਉਨ੍ਹਾਂ ਦੇ ਪੁੱਤਰ ਅਨਿਲ ਸੁਤਾਰ ਨੇ 80 ਕਾਰੀਗਰਾਂ ਦੀ ਮਦਦ ਨਾਲ ਇਕ ਸਾਲ ’ਚ ਤਿਆਰ ਕੀਤਾ ਹੈ। 

35 ਟਨ ਦੀ ਮੂਰਤੀ ਦੇ ਵਿਰਾਟ ਰੂਪ ’ਚ 9 ਚਿਹਰੇ—
ਕਰੀਬ 35 ਟਨ ਦੇ ਵਿਰਾਟ ਰੂਪ ਵਿਚ 9 ਚਿਹਰੇ ਹਨ, ਇਨ੍ਹਾਂ ’ਚ ਸ਼੍ਰੀ ਕ੍ਰਿਸ਼ਨ ਤੋਂ ਇਲਾਵਾ ਸ਼੍ਰੀ ਗਣੇਸ਼, ਬ੍ਰਹਮਾ ਜੀ, ਸ਼ਿਵ, ਭਗਵਾਨ ਵਿਸ਼ਨੂੰ ਦਾ ਨਰਸਿੰਘ ਰੂਪ ਹਨੂੰਮਾਨ ਜੀ, ਭਗਵਾਨ ਪਰਸ਼ੂਰਾਮ, ਅਗ੍ਰੀਵ ਅਤੇ ਅਗਨੀ ਦੇਵ ਅਤੇ ਪੈਰਾਂ ਤੋਂ ਲੈ ਕੇ ਮੂਰਤੀ ਨਾਲ ਲਿਪਟੇ ਸਿਰ ਦੇ ਉੱਪਰ ਛਾਂ ਕਰਦੇ ਸ਼ੇਸ਼ਨਾਗ ਦੇ ਦਰਸ਼ਨ ਹੋ ਰਹੇ ਹਨ। ਕੌਮਾਂਤਰੀ ਗੀਤਾ ਮਹਾਉਤਸਵ ਵਿਚ ਦੇਸ਼-ਵਿਦੇਸ਼ ਤੋਂ ਇੱਥੇ ਪਹੁੰਚਣ ਵਾਲੇ ਲੋਕਾਂ ਤੋਂ ਇਲਾਵਾ ਸਾਲ ਭਰ ਕੁਰੂਕਸ਼ੇਤਰ ਆਉਣ ਵਾਲੇ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਲਈ ਨਵਾਂ ਖਿੱਚ ਦਾ ਕੇਂਦਰ ਹੋਵੇਗਾ।

ਚਾਰ ਧਾਤੂਆਂ ਨਾਲ ਬਣੀ ਮੂਰਤੀ—
ਮੂਰਤੀ ਦੀ ਉੱਚਾਈ 50 ਫੁੱਟ ਹੈ। ਵਿਰਾਟ ਰੂਪ ਚਾਰ ਧਾਤੂਆਂ ਤੋਂ ਮਿਲ ਕੇ ਬਣਿਆ ਹੈ, ਜਦਕਿ 85 ਫ਼ੀਸਦੀ ਤਾਂਬਾ ਅਤੇ 15 ਫ਼ੀਸਦੀ ਹੋਰ ਤਿੰਨ ਧਾਤੂਆਂ ਦਾ ਇਸਤੇਮਾਲ ਹੋਇਆ ਹੈ। ਇਸ ਮੂਰਤੀ ਨੂੰ ਨੋਇਡਾ ਸਥਿਤ ਵਰਕਸ਼ਾਪ ’ਚ ਕਰੀਬ ਇਕਸਾਲ ਵਿਚ 80 ਕਾਰੀਗਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਓਧਰ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਸੀ. ਈ. ਓ. ਅਨੁਭਵ ਮਹਿਤਾ ਨੇ ਕਿਹਾ ਕਿ ਫ਼ਿਲਹਾਲ ਵਿਰਾਟ ਰੂਪ ਸਿਰਫ ਸਥਾਪਤ ਕੀਤਾ ਗਿਆ ਹੈ। ਬਾਕੀ ਕੰਮ ਪੂਰਾ ਹੋਣ ’ਤੇ ਜਲਦ ਹੀ ਇਸ ਦਾ ਉਦਘਾਟਨ ਕਰਵਾਇਆ ਜਾਵੇਗਾ।

Tanu

This news is Content Editor Tanu