UP ’ਚ ਕਿਸ਼ਤੀ ਪਲਟਣ ਕਾਰਨ 5 ਲੋਕ ਲਾਪਤਾ, ਰਾਹਤ ਬਚਾਅ ਕਾਰਜ ਜਾਰੀ

03/01/2020 9:28:44 AM

ਚੰਦੌਲੀ—ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲੇ ’ਚ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਹਾਦਸੇ ਦੌਰਾਨ 5 ਲੋਕ ਲਾਪਤਾ ਹੋ ਗਏ ਹਨ। ਲਾਪਤਾ ਹੋਣ ਵਾਲੇ ਲੋਕਾਂ ’ਚ 3 ਲੜਕੀਆਂ ਅਤੇ 2 ਔਰਤਾਂ ਸ਼ਾਮਲ ਹਨ।

ਹਾਦਸੇ ਤੋਂ ਬਾਅਦ ਰਾਸ਼ਟਰੀ ਆਫਤ ਪ੍ਰਬੰਧਨ ਟੀਮ ਮੌਕੇ ’ਤੇ ਪਹੁੰਚੀ ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ। 

ਦੱਸ ਦੇਈਏ ਕਿ ਇਹ ਹਾਦਸਾ ਬੀਤੀ ਰਾਤ ਚੰਦੌਲੀ ਜ਼ਿਲੇ ਦੇ ਮਾਹੂਜੀ ਪਿੰਡ ’ਚ ਉਸ ਸਮੇਂ ਵਾਪਰਿਆ, ਜਦੋਂ ਲੋਕ ਗਾਜੀਪੁਰ ਵੱਲੋਂ ਕਿਸ਼ਤੀ ’ਚ ਸਵਾਰ ਹੋ ਕੇ ਚੰਦੌਲੀ ਦੇ ਪਿੰਡ ਵੱਲ ਆ ਰਹੇ ਸੀ। 

Iqbalkaur

This news is Content Editor Iqbalkaur