ਮਿਆਂਮਾਰ-ਭਾਰਤ ਸਰਹੱਦ ''ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

05/04/2019 6:47:09 PM

ਨਵੀਂ ਦਿੱਲੀ— ਮਿਆਂਮਾਰ-ਭਾਰਤ (ਨਾਗਾਲੈਂਡ) ਸੀਮਾ ਖੇਤਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰੀਕਟਰ ਸਕੇਲ 'ਤੇ ਇਸ ਦੀ ਤੀਬਰਤਾ 5.4 ਮਾਪੀ ਗਈ ਹੈ। ਭੂਚਾਲ ਅੱਜ ਸ਼ਾਮ 4.33 ਵਜੇ ਆਇਆ ਹੈ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 80 ਕਿਲੋਮੀਟਰ ਹੇਠਾਂ ਸੀ। ਦੱਸਿਆ ਗਿਆ ਕਿ ਇਸ ਭੂਚਾਲ ਦਾ ਕੇਂਦਰ ਨਾਗਾਲੈਂਡ ਦੇ ਨੇੜੇ ਸੀ। ਖਬਰ ਲਿਖੇ ਜਾਣ ਤਕ ਫਿਲਹਾਲ ਕਿਸੇ ਤਰ੍ਹਾਂ ਦੇ ਜਾਨ ਮਾਲ ਦੀ ਕੋਈ ਖਬਰ ਨਹੀਂ ਸੀ।

Inder Prajapati

This news is Content Editor Inder Prajapati