ਭਾਰਤ ਦੇ ਇਸ ਸੂਬੇ ''ਚ ਆਇਆ 5.3 ਤੀਬਰਤਾ ਦਾ ਭੂਚਾਲ

10/11/2020 1:48:43 AM

ਨਵੀਂ ਦਿੱਲੀ - ਕੁਦਰਤ ਇਨ੍ਹਾਂ ਦਿਨੀਂ ਇੰਸਾਨਾਂ ਤੋਂ ਨਾਰਾਜ਼ ਲੱਗ ਰਹੀ ਹੈ। ਇੱਕ ਪਾਸੇ ਦੁਨੀਆ 'ਚ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ, ਤਾਂ ਉਥੇ ਹੀ ਦੂਜੇ ਪਾਸੇ ਆਏ ਦਿਨ ਭੂਚਾਲ ਆ ਰਹੇ ਹਨ। ਹੁਣ ਮਣੀਪੁਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਹਾਲਾਂਕਿ ਇਸ ਘਟਨਾ 'ਚ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨਮਾਲ  ਦੇ ਨੁਕਸਾਨ ਦੀ ਖ਼ਬਰ ਨਹੀਂ ਆਈ ਹੈ। ਫਿਰ ਵੀ ਪ੍ਰਬੰਧਕੀ ਅਧਿਕਾਰੀ ਇਲਾਕੇ 'ਚ ਜਾਂਚ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ 11.08 ਵਜੇ ਮਣੀਪੁਰ ਦੇ ਤਾਮੇਂਗਲਾਂਗ 'ਚ ਭੂਚਾਲ ਦੇ ਝਟਕੇ ਆਏ। ਇਸ ਦੌਰਾਨ ਲੋਕ ਘਰਾਂ ਤੋਂ ਨਿਕਲ ਕੇ ਬਾਹਰ ਆ ਗਏ। ਇਸ ਭੂਚਾਲ ਦੀ ਤੀਬਰਤਾ ਰੀਕਟਰ ਸਕੇਲ 'ਤੇ 5.3 ਮਾਪੀ ਗਈ ਹੈ। ਇਸ ਦੌਰਾਨ ਕਿਸੇ ਤਰ੍ਹਾਂ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਕਈ ਘੰਟੇ ਤੱਕ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਰਿਹਾ। ਇਸ ਤੋਂ ਪਹਿਲਾਂ ਸਤੰਬਰ ਦੇ ਪਹਿਲੇ ਹਫਤੇ 'ਚ ਮਣੀਪੁਰ 'ਚ ਭੂਚਾਲ ਆਇਆ ਸੀ। ਉਸ ਦੌਰਾਨ ਭੂਚਾਲ ਦਾ ਕੇਂਦਰ ਮਣੀਪੁਰ ਦੇ 55 ਕਿਲੋਮੀਟਰ ਪੂਰਬ 'ਚ ਉਖਰੂਲ 'ਚ ਸੀ।

Inder Prajapati

This news is Content Editor Inder Prajapati