ਗੁਜਰਾਤ ’ਚ ਲਾਕਡਾਊਨ ਦੇ ਉਲੰਘਣ ਕਾਰਣ ਹਿਰਾਸਤ ’ਚ ਲਏ 426 ਲੋਕ

03/25/2020 1:51:06 AM

ਅਹਿਮਦਾਬਾਦ – ਗੁਜਰਾਤ ਪੁਲਸ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਸੂਬੇ ਵਿਚ ਐਲਾਨ ਕੀਤੇ ਹੋਏ ਲਾਕਡਾਊਨ ਦਾ ਉਲੰਘਣ ਕਰਨ ਦੇ ਦੋਸ਼ ਵਿਚ ਬੀਤੇ 24 ਘੰਟਿਆਂ ਵਿਚ 426 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਘਰ ਵਿਚ ਵੱਖਰੇ ਬੰਦ ਹੋ ਕੇ ਰਹਿਣ ਸਲਾਹ ਦਿੱਤੀ ਗਈ ਸੀ ਅਤੇ ਉਹ ਬਾਹਰ ਘੁੰਮ ਰਹੇ ਸਨ। ਪੂਰੇ ਸੂਬੇ ਵਿਚ ਲਾਕਡਾਊਨ 90 ਫੀਸਦੀ ਸਫਲ ਰਿਹਾ ਅਤੇ ਬਾਕੀ 10 ਫੀਸਦੀ ਨੂੰ ਵੀ ਲਾਗੂ ਕਰਨ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ।

Inder Prajapati

This news is Content Editor Inder Prajapati