40 ਸਾਲ ਪੁਰਾਣੀ ਮਲਾਣਾ ਕਰੀਮ ਦਾ ਸਾਮਰਾਜ ਹੋਵੇਗਾ ਖਤਮ, ਸਜ਼ਾ ਤੈਅ

02/20/2017 3:11:15 PM

ਕੁੱਲੂ— ਇੱਥੋਂ ਦੇ ਮਲਾਣਾ ਪਿੰਡ ''ਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ''ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਜਾਵੇਗਾ। ਮਲਾਣਾ ਪੰਚਾਇਤ ਨੇ ਖੁਦ ਇਕ ਪ੍ਰਸਤਾਵ ਪਾਸ ਕੀਤਾ ਹੈ, ਜਿਸ ਦੇ ਅਧੀਨ 25 ਫਰਵਰੀ ਤੋਂ ਬਾਅਦ ਚਰਸ ਦੀ ਤਸਕਰੀ ਕਰਨ ''ਤੇ ਜ਼ੁਰਮਾਨਾ ਤੈਅ ਕਰ ਦਿੱਤਾ ਗਿਆ ਹੈ। ਪਾਰਬਤੀ ਘਾਟੀ ਦੀ ਗੋਦ ''ਚ ਵਸੇ ਇਸ ਪਿੰਡ ਦੀ ਚਰਸ ਦੁਨੀਆ ਭਰ ''ਚ ਮਸ਼ਹੂਰ ਹੈ, ਜਿਸ ਨੂੰ ਮਲਾਣਾ ਕਰੀਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੌਮਾਂਤਰੀ ਬਾਜ਼ਾਰ ''ਚ ਮਲਾਣਾ ਕਰੀਮ ਦੀ ਕੀਮਤ ਕਾਫੀ ਜ਼ਿਆਦਾ ਮਿਲਦੀ ਹੈ, ਇਸੇ ਕਾਰਨ ਇਹ ਪਿੰਡ ਭੰਗ ਦੀ ਤਸਕਰੀ ਨੂੰ ਲੈ ਕੇ ਬਦਨਾਮ ਰਿਹਾ ਹੈ। ਇੱਥੇ ਪੈਦਾ ਹੋਣ ਵਾਲੀ ਚਰਸ ''ਚ ਉੱਚ ਗੁਣਵੱਤਾ ਵਾਲਾ ਤੇਲ ਪਾਇਆ ਜਾਂਦਾ ਹੈ। ਪ੍ਰਸ਼ਾਸਨ ਜਿੱਥੇ ਚਰਸ ਦੀ ਖੇਤੀ ਨਾ ਉਤਸ਼ਾਹਤ ਕਰਨ ਲਈ ਲਗਾਤਾਰ ਮੁਹਿੰਮ ਚਲਾਉਂਦਾ ਹੈ ਪਰ ਫਿਰ ਵੀ ਮਲਾਣਾ ਪਿੰਡ ਤੋਂ ਭਾਰੀ ਮਾਤਰਾ ''ਚ ਭੰਗ ਅਤੇ ਚਰਸ ਦੀ ਤਸਕਰੀ ਹੁੰਦੀ ਹੈ। 
ਮਲਾਣਾ ਪਿੰਡ ਦੁਨੀਆ ਨੂੰ ਲੋਕਤੰਤਰ ਸਿਖਾਉਣ ਵਾਲਾ ਪਹਿਲਾ ਪਿੰਡ ਹੈ। ਮਲਾਣਾ ਕਰੀਮ ਦੀ ਬਦਨਾਮੀ ਨੂੰ ਛੱਡ ਦੇਣ ਤਾਂ ਪਹਾੜਾਂ ਦੀ ਗੋਦ ''ਚ ਵਸਿਆ ਇਹ ਪਿੰਡ ਅੱਜ ਵੀ ਸਾਲਾਂ ਪੁਰਾਣੀ ਆਪਣੀ ਖੁਸ਼ਹਾਲ ਸੰਸਕ੍ਰਿਤੀ ਨੂੰ ਸਮੇਟੇ ਹੋਏ ਹੈ। ਮਲਾਣਾ, ਦੇਸ਼ ਦਾ ਇਕਲੌਤਾ ਅਜਿਹਾ ਪਿੰਡ ਹੈ, ਜਿੱਥੇ ਲੋਕਾਂ ਦਾ ਆਪਣਾ ਹੀ ਪ੍ਰਸ਼ਾਸਨ ਹੈ। ਇੱਥੇ ਸਾਰੇ ਫੈਸਲੇ ਦੇਵ ਨੀਤੀ ਨਾਲ ਹੁੰਦੇ ਹਨ ਅਤੇ ਇੱਥੋਂ ਦੇ ਆਪਣੇ ਹੀ ਕਾਨੂੰਨ ਹੈ। ਇਸ ''ਚ ਸਰਕਾਰ ਵੀ ਦਖਲਅੰਦਾਜ਼ੀ ਨਹੀਂ ਕਰਦੀ।

Disha

This news is News Editor Disha