4 ਸਾਲ ਦੇ ਬੱਚੇ ਲਈ ਮੌਤ ਬਣਿਆ ਪਾਲੀਥੀਨ, ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ

06/30/2016 3:01:04 PM

ਹੈਦਰਾਬਾਦ— ਖੇਡ-ਖੇਡ ''ਚ ਇਕ 4 ਸਾਲਾ ਬੱਚੇ ਦੀ ਮੌਤ ਹੋ ਗਈ। ਹੈਦਰਾਬਾਦ ਦੇ ਕੁਕਟਪੱਲੀ ਇਲਾਕੇ ਦੇ ਨਿਜਾਮਪੇਟ ''ਚ ਰਹਿਣ ਵਾਲਾ 4 ਸਾਲ ਦਾ ਸ਼੍ਰੀਯਾਨ ਬੈੱਡਰੂਮ ''ਚ ਖੇਡ ਰਿਹਾ ਸੀ ਕਿ ਉਦੋਂ ਉਸ ਨੇ ਖੇਡ-ਖੇਡ ਦੌਰਾਨ ਪਾਲੀਥੀਨ ਦੇ ਕਵਰ ਨਾਲ ਆਪਣਾ ਸਿਰ ਰੈਪ ਕਰ ਲਿਆ। ਇਸੇ ਕਾਰਨ ਉਸ ਨੂੰ ਸਾਹ ਲੈਣ ''ਚ ਤਕਲੀਫ ਹੋਣ ਲੱਗੀ। ਉਸ ਦੇ ਰੌਣ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਬੈੱਡਰੂਮ ''ਚ ਪੁੱਜੀ ਅਤੇ ਪਾਲੀਥੀਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸ਼੍ਰੀਯਾਨ ਬੇਹੋਸ਼ ਹੋ ਗਿਆ। 
ਜਲਦੀ ''ਚ ਘਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਪੁੱਜੇ। ਉਸ ਨੂੰ ਵੈਂਟੀਲੇਟਰ ''ਤੇ ਰੱਖਿਆ ਗਿਆ ਅਤੇ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉੱਥੇ ਹੀ ਹੱਸਦਾ-ਖੇਡਦਾ ਸ਼੍ਰੀਯਾਨ ਮੌਤ ਦੇ ਮੂੰਹ ''ਚ ਚੱਲਾ ਗਿਆ। ਇਹ ਦੇਖ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Disha

This news is News Editor Disha