ਗਯਾ ਦੇ ਮਹਾਬੋਧੀ ਮੰਦਰ ''ਚ 4 ਬੰਬ ਮਿਲੇ, ਜਾਂਚ ''ਚ ਲੱਗੀ ਪੁਲਸ

01/20/2018 3:58:05 AM

ਪਟਨਾ— ਗਯਾ ਦੇ ਮਹਾਬੋਧੀ ਮੰਦਰ 'ਚ ਬੰਬ ਮਿਲਣ ਦੀ ਸੂਚਨਾ ਨਾਲ ਇਲਾਕੇ 'ਚ ਹੜਕੰਪ ਮਚ ਗਿਆ ਹੈ। ਜਾਣਕਾਰੀ ਅਨੁਸਾਰ ਗਯਾ ਦੇ ਮਹਾਬੋਧੀ ਮੰਦਰ 'ਚ ਦੇਰ ਸ਼ਾਮ ਚਾਰ ਜ਼ਿੰਦਾ ਬੰਬ ਮਿਲੇ। ਘਟਨਾ ਦੀ ਸੂਚਨਾ ਜਿਵੇਂ ਹੀ ਪੁਲਸ ਨੂੰ ਦਿੱਤੀ ਗਈ ਤਾਂ ਉਹ ਤੁਰੰਤ ਬੰਬ ਨਿਰੋਧਕ ਦਸਤਿਆਂ ਨਾਲ ਮੌਕੇ 'ਤੇ ਪਹੁੰਚ ਗਈ ਅਤੇ ਬੰਬਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ।
ਬੰਬ ਨਿਰੋਧਕ ਦਸਤਾ ਬੰਬਾਂ ਦੀ ਜਾਂਚ 'ਚ ਲੱਗਾ ਹੋਇਆ ਹੈ। ਪੁਲਸ ਵੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਬੰਬ ਕਿਥੋਂ ਆਏ? ਜ਼ਿਕਰਯੋਗ ਹੈ ਕਿ ਬਿਹਾਰ ਦੇ ਬੋਧ ਗਯਾ ਸਥਿਤ ਮਹਾ ਬੋਧੀ ਮੰਦਰ ਦੀ ਸੁਰੱਖਿਆ ਸਾਲ 2017 ਤੋਂ ਹੀ ਕੇਂਦਰੀ ਉਦਯੋਗਿਕ ਸੁਰੱਖਿਆ (ਸੀ. ਆਈ. ਐੱਸ. ਐੱਫ.) ਦੇ ਜ਼ਿੰਮੇ ਹੈ।