5 ਸਾਲਾਂ ''ਚ ਸੀਵਰੇਜ ਅਤੇ ਸਪੈਟਿਕ ਟੈਂਕਾਂ ਦੀ ਸਫਾਈ ''ਚ ਗਈ 339 ਲੋਕਾਂ ਦੀ ਜਾਨ

07/26/2023 5:36:11 PM

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਪਿਛਲੇ 5 ਸਾਲਾਂ 'ਚ ਭਾਰਤ ਵਿਚ ਸੀਵਰੇਜ ਅਤੇ ਸਪੈਟਿਕ ਟੈਂਕਾਂ ਦੀ ਸਫ਼ਾਈ ਦੌਰਾਨ ਹੋਈ ਲੋਕਾਂ ਦੀ ਮੌਤ ਬਾਰੇ ਲੋਕ ਸਭਾ ਵਿਚ ਜਾਣਕਾਰੀ ਦਿੱਤੀ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ 5 ਸਾਲਾਂ ਵਿਚ ਭਾਰਤ 'ਚ ਸੀਵਰੇਜ ਅਤੇ ਸਪੈਟਿਕ ਟੈਂਕਾਂ ਦੀ ਸਫਾਈ ਦੌਰਾਨ 339 ਲੋਕਾਂ ਦੀ ਮੌਤ ਹੋ ਗਈ।

ਲੋਕ ਸਭਾ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਦੱਸਿਆ ਕਿ 2018 'ਚ 67, 2019 'ਚ 117, 2020 'ਚ 22, 2021 'ਚ 58, 2022 'ਚ 66 ਅਤੇ 2023 'ਚ 9 ਮੌਤਾਂ ਦਰਜ ਕੀਤੀਆਂ ਗਈਆਂ ਹਨ।

Tanu

This news is Content Editor Tanu