ਧਨ ਤੇਰਸ 'ਤੇ ਦੇਸ਼ ਭਰ 'ਚ ਵਿਕਿਆ 30 ਟਨ ਸੋਨਾ

10/27/2019 1:09:04 AM

ਨਵੀਂ ਦਿੱਲੀ (ਇੰਟ.)–ਮਹਿੰਗੀਆਂ ਧਾਤੂਆਂ ਦੀ ਖਰੀਦਦਾਰੀ ਦੇ ਸ਼ੁੱਭ ਮਹੂਰਤ ਧਨ ਤੇਰਸ 'ਤੇ ਇਸ ਸਾਲ ਦੇਸ਼ ਭਰ ਵਿਚ ਕਰੀਬ 30 ਟਨ ਸੋਨੇ ਦੀ ਵਿੱਕਰੀ ਹੋਈ ਹੈ। ਜਿਹੜੀ ਉਮੀਦ ਤੋਂ ਜ਼ਿਆਦਾ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (ਆਈ. ਬੀ. ਜੇ. ਏ.) ਦੇ ਕੌਮੀ ਸਕੱਤਰ ਸੁਰਿੰਦਰ ਮਹਿਤਾ ਨੇ ਇਹ ਜਾਣਕਾਰੀ ਦਿੱਤੀ ਹੈ। ਮਹਿਤਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਧਨ ਤੇਰਸ 'ਤੇ ਭਾਰਤ ਵਿਚ ਲਗਭਗ 40 ਟਨ ਸੋਨੇ ਦੀ ਵਿੱਕਰੀ ਹੁੰਦੀ ਸੀ ਪਰ ਇਸ ਵਰ੍ਹੇ ਸੋਨੇ ਦੀਆਂ ਕੀਮਤਾਂ ਉੱਚੀਆਂ ਰਹੀਆਂ ਅਤੇ ਬਾਜ਼ਾਰ ਵਿਚ ਮੰਗ ਵਿਚ ਕਮੀ ਦੇ ਸਬੱਬ ਇਹ ਖਰੀਦ 20 ਟਨ ਦੇ ਨੇੜੇ-ਤੇੜੇ ਰਹਿਣ ਦੀ ਆਸ ਕੀਤੀ ਜਾਂਦੀ ਸੀ।

ਇਸ ਸਾਲ ਸੋਨੇ ਦੀ ਵਿੱਕਰੀ ਪਿਛਲੇ ਸਾਲ ਤੋਂ 25 ਫੀਸਦੀ ਘੱਟ ਰਹੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੋਨੇ ਦੀਆਂ ਕੀਮਤਾਂ ਘਰੇਲੂ ਬਾਜ਼ਾਰ ਵਿਚ ਕਰੀਬ 7 ਹਜ਼ਾਰ ਰੁਪਏ ਫੀ 10 ਗ੍ਰਾਮ ਉੱਚੀਆਂ ਹਨ। ਸੋਨਾ ਮਹਿੰਗਾ ਹੋਣ ਕਾਰਣ ਖਰੀਦਦਾਰੀ ਨਰਮ ਰਹੀ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਕੁਝ ਦਿਨ ਪਹਿਲਾਂ ਓਨੀ ਖਰੀਦਦਾਰੀ ਹੋਣ ਦਾ ਵੀ ਅੰਦਾਜ਼ਾ ਨਹੀਂ ਲਾਇਆ ਜਾ ਰਿਹਾ ਸੀ ਕਿਉਂਕਿ ਘਰੇਲੂ ਸਰਾਫਾ ਬਾਜ਼ਾਰ ਵਿਚ ਉੱਚੀਆਂ ਕੀਮਤਾਂ ਕਾਰਣ ਘੱਟ ਸੋਨੇ ਦੀ ਖਰੀਦ ਦੀ ਆਸ ਕੀਤੀ ਜਾ ਰਹੀ ਸੀ।

Karan Kumar

This news is Content Editor Karan Kumar