ਕਸ਼ਮੀਰ ''ਚ 30 ਪਾਕਿਸਤਾਨੀ ਅਤੇ ਇਸਲਾਮਿਕ ਚੈੱਨਲਾਂ ਨੂੰ ਬੰਦ ਕਰਨ ਦਾ ਆਦੇਸ਼

07/18/2018 1:38:35 PM

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਪਾਕਿਸਤਾਨ ਦੁਆਰੇ ਪ੍ਰੇਰਿਤ ਅਸ਼ਾਂਤੀ 'ਤੇ ਲਗਾਮ ਲਗਾਉਣ ਲਈ ਸੂਬਾ ਸਰਕਾਰ ਨੇ ਕਥਿਤ ਰੂਪ 'ਚ ਘਾਟੀ ਦੇ ਕੇਬਲ ਅਪਰੇਟਰਾਂ ਤੋਂ 30 ਪਾਕਿਸਤਾਨੀ ਅਤੇ ਇਸਲਾਮਿਕ ਚੈੱਨਲਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ 'ਚ ਇਨ੍ਹਾਂ ਚੈੱਨਲਾਂ 'ਤੇ ਪਾਬੰਦੀ ਲਗਾਈ ਗਈ ਹੈ। ਵਿਭਾਗ ਨੇ ਕਿਹਾ ਹੈ ਕਿ ਇਹ ਚੈੱਨਲ ਸ਼ਾਂਤੀ ਅਤੇ ਏਕਤਾ ਲਈ ਖ਼ਤਰਾ ਹਨ।
ਗ੍ਰਹਿ ਵਿਭਾਗ ਦੇ ਇਸ ਆਦੇਸ਼ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕੇਬਲ ਅਪਰੇਟਰ ਬੁੱਧਵਾਰ ਨੂੰ ਬੈਠਕ ਕਰਨਗੇ ਅਤੇ ਤਾਜਾ ਘਟਨਾਕ੍ਰਮ 'ਤੇ ਚਰਚਾ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੈੱਨਲਾਂ ਨੂੰ ਬਹੁਤ ਸਾਰੇ ਲੋਕ ਦੇਖਦੇ ਹਨ। ਇਸ ਲਈ ਸੂਬਾ ਸਰਕਾਰ ਦੇ ਫੈਸਲੇ ਨਾਲ ਉਨ੍ਹਾਂ ਨੂੰ ਨੁਕਸਾਨ ਚੁਕਾਉਣਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਸੁਰੱਖਿਆ ਏਜੰਸੀਆਂ ਦੀ ਦਿੱਖ ਵਿਗਾੜਨ ਲਈ ਅਤੇ ਅੱਤਵਾਦੀਆਂ ਲਈ ਹਮਦਰਦੀ ਵੰਡਣ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸਦੇ ਹੋਏ ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ 21 ਵੱਟਸਐੈੱਪ ਗਰੁੱਪਸ ਦੇ ਸੰਚਾਲਕਾਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ।