ਮਾਤਾ ਚਿੰਤਪੂਰਨੀ ਮੰਦਰ ''ਚ ਸ਼ਰਧਾਲੂ ਨੇ ਚੜ੍ਹਾਇਆ 30 ਕਿਲੋ ਚਾਂਦੀ ਦਾ ''ਛਤਰ'', ਲੱਖਾਂ ''ਚ ਹੈ ਕੀਮਤ

12/01/2023 1:19:07 PM

ਊਨਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਸਥਿਤ ਮਾਂ ਚਿੰਤਪੂਰਨੀ ਮੰਦਰ 'ਚ ਇਕ ਦਿੱਲੀ ਵਾਸੀ ਨੇ 30 ਕਿਲੋਗ੍ਰਾਮ ਚਾਂਦੀ ਨਾਲ ਬਣਿਆ 'ਛਤਰ' ਦਾਨ ਕੀਤਾ। ਮੰਦਰ ਦੇ ਟਰੱਸਟ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਜ਼ਾਰ 'ਚ ਛਤਰ ਦੀ ਕੀਮਤ 30 ਤੋਂ 35 ਲੱਖ ਵਿਚਾਲੇ ਦੱਸੀ ਜਾ ਰਹੀ ਹੈ। ਟਰੱਸਟ ਅਨੁਸਾਰ, ਦਿੱਲੀ ਦੇ ਦਵਿੰਦਰ ਭੱਲਾ ਨਾਮੀ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਾਂਗੜਾ ਜ਼ਿਲ੍ਹੇ 'ਚ ਮਾਤਾ ਜਵਾਲਾ ਜੀ ਮੰਦਰ 'ਚ ਅਜਿਹਾ ਵੀ ਛਤਰ ਚੜ੍ਹਾਇਆ ਸੀ।

ਇਹ ਵੀ ਪੜ੍ਹੋ : EC ਦੀ ਰਿਪੋਰਟ 'ਚ ਖ਼ੁਲਾਸਾ, ਭਾਜਪਾ ਨੂੰ ਵਿੱਤੀ ਸਾਲ 2022-23 ਵਿਚ 720 ਕਰੋੜ ਰੁਪਏ ਦਾ ਮਿਲਿਆ ਚੰਦਾ

ਭੱਲਾ ਦਾ ਪਰਿਵਾਰ ਰਾਸ਼ਟਰੀ ਰਾਜਧਾਨੀ ਦੇ ਜਵਾਹਰ ਪਾਰਕ ਇਲਾਕੇ 'ਚ ਰਹਿੰਦਾ ਹੈ। ਮੰਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਛਤਰ ਨੂੰ ਸਥਾਪਤ ਕਰਨ ਲਈ ਉੱਚਿਤ ਸਥਾਨ ਦੀ ਭਾਲ ਕਰ ਰਹੇ ਹਨ। ਸ਼ਕਤੀਪੀਠ ਚਿੰਤਪੂਰਨੀ ਮੰਦਰ 'ਚ ਪੂਰੇ ਸਾਲ ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂਆਂ ਨੂੰ ਭਾਰੀ ਭੀੜ ਲੱਗਦੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਇਕ ਪਰਿਵਾਰ ਨੇ ਮੰਦਰ ਨੂੰ 35 ਕਿਲੋ ਚਾਂਦੀ ਦਾਨ ਦਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha