ਮੋਦੀ ਸਰਕਾਰ ਦੇ 3 ਸਾਲ: ਪੜ੍ਹੋ ਉਹ 5 ਫੈਸਲੇ ਜਿਸ ਨੇ ਪੂਰੇ ਦੇਸ਼ ਨੂੰ ਕੀਤਾ ਨਿਰਾਸ਼!

05/19/2017 4:00:19 PM

ਨਵੀਂ ਦਿੱਲੀ— ਭਾਰਤ ''ਚ 3 ਸਾਲ ਪਹਿਲਾਂ ਅਜਿਹੀ ਸਰਕਾਰ ਬਣੀ, ਜਿਸ ਨੂੰ ਪਿਛਲੇ 30 ਸਾਲ ਦੇ ਭਾਰਤੀ ਇਤਿਹਾਸ ''ਚ ਪਹਿਲੀ ਵਾਰ ਪੂਰਨ ਬਹੁਮਤ ਪ੍ਰਾਪਤ ਹੋਇਆ। ਇਸ ਤੋਂ ਬਾਅਦ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਮੋਦੀ ਸਰਕਾਰ ਦੇ 3 ਸਾਲ ਦੇ ਇਸ ਸਫਰ ''ਚ ਅੱਜ ਉਨ੍ਹਾਂ ਨੂੰ 5 ਫੈਸਲਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਤਰੀਫ ਤਾਂ ਬਹੁਤ ਹੋਈ ਪਰ ਕਿਤੇ ਨਾ ਕਿਤੇ ਇਨ੍ਹਾਂ ਦੀ ਨਤੀਜਿਆਂ ਨੇ ਜਨਤਾ ਨੂੰ ਨਿਰਾਸ਼ ਕੀਤਾ। ਆਓ ਜਾਣਦੇ ਹਾਂ ਕਿਹੜੇ ਹਨ ਮੋਦੀ ਸਰਕਾਰ ਦੇ ਉਹ 5 ਫੈਸਲੇ...
ਮਨ ਕੀ ਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ''ਚ ਆਉਣ ਤੋਂ ਬਾਅਦ ਜਨਤਾ ਨਾਲ ਸਿੱਧੇ ਗੱਲਬਾਤ ਕਰਨ ਲਈ ਭਾਰਤ ਦੇ ਸਰਕਾਰੀ ਗੱਲਬਾਤ ਮਾਧਿਅਮ ਆਲ ਇੰਡੀਆ ਰੇਡੀਓ ਦਾ ਸਹਾਰਾ ਲਿਆ ਅਤੇ ''ਮਨ ਕੀ ਬਾਤ'' ਨਾਂ ਨਾਲ ਇਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ''ਚ ਪ੍ਰਧਾਨ ਮੰਤਰੀ ਮਹੀਨੇ ਦੇ ਕਿਸੇ ਐਤਵਾਰ ਨੂੰ ਆਮ ਤੌਰ ''ਤੇ ਕਿਸੇ ਵਿਸ਼ੇ ਵਿਸ਼ੇਸ਼ ''ਤੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹਨ। ਇਸ ਪ੍ਰੋਗਰਾਮ ਨਾਲ ਦੇਸ਼ ਨੂੰ ਕੀ ਫਾਇਦਾ ਮਿਲਿਆ ਹੈ, ਇਸ ਲਈ ਗਣਨਾ ਕਰਨਾ ਕਿਸੇ ਵੀ ਸਿਆਸੀ ਸ਼ਾਸਤਰੀ ਲਈ ਵੱਡੀ ਚੁਣੌਤੀ ਹੈ।
ਨੋਟਬੰਦੀ
8 ਨਵੰਬਰ 2016 ਦੀ ਰਾਤ ਅਚਾਨਕ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕਰ ਦਿੱਤਾ ਕਿ ਦੇਸ਼ ''ਚ ਚੱਲ ਰਹੇ ਇਕ ਹਜ਼ਾਰ ਅਤੇ 500 ਰੁਪਏ ਦੇ ਨੋਟ ਚਲਨ ਤੋਂ ਬਾਹਰ ਹੋ ਜਾਣਗੇ। ਸਰਕਾਰ ਨੇ ਦਾਅਵਾ ਕੀਤਾ ਕਿ ਇਸ ਨਾਲ ਕਾਲੇ ਧਨ ਅਤੇ ਅੱਤਵਾਦ ''ਤੇ ਰੋਕ ਲੱਗੇਗੀ ਪਰ ਇਸ ਨਾਲ ਜਨਤਾ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲਾਈਨ ''ਚ ਲੱਗੇ ਕਈ ਲੋਕਾਂ ਨੇ ਆਪਣੀ ਜਾਨ ਗਵਾਈ। ਹਾਲਾਂਕਿ ਇਸ ਫੈਸਲੇ ਤੋਂ ਬਾਅਦ ਕਾਲੇ ਧਨ ਅਤੇ ਅੱਤਵਾਦ ''ਤੇ ਰੋਕ ਲੱਗੀ ਹੈ, ਇਹ ਕਹਿਣਾ ਗਲਤ ਹੋਵੇਗਾ।
ਸਰਜੀਕਲ ਸਟਰਾਈਕ
ਭਾਰਤੀ ਫੌਜ ਵੱਲੋ ਪਾਕਿਸਤਾਨ ''ਚ ਜਾ ਕੇ ਸਰਜੀਕਲ ਸਟਰਾਈਕ ਨੂੰ ਅੰਜਾਮ ਦਿੱਤਾ ਗਿਆ। ਸਰਕਾਰ ਨੇ ਦਾਅਵਾ ਕੀਤਾ ਕਿ ਫੌਜ ਨੇ ਕਈ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਦੇ ਨਾਲ ਹੀ ਕਈ ਅੱਤਵਾਦੀਆਂ ਨੂੰ ਵੀ ਮਾਰ ਸੁੱਟਿਆ ਪਰ ਇਸ ਤੋਂ ਬਾਅਦ ਵੀ ਅੱਤਵਾਦੀ ਹਮਲੇ ਨਹੀਂ ਰੁਕੇ ਅਤੇ ਆਮ ਜਨਤਾ ਦੇ ਨਾਲ-ਨਾਲ ਕਈ ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। 
ਪਾਕਿਸਤਾਨ ਨੂੰ ਵੱਖ ਕਰਨ ਦੀ ਨੀਤੀ
ਭਾਜਪਾ ਸ਼ੁਰੂ ਤੋਂ ਹੀ ਪਿਛਲੇ 10 ਸਾਲਾਂ ਤੋਂ ਸੱਤਾ ''ਚ ਰਹੀ ਯੂ.ਪੀ.ਏ. ''ਤੇ ਇਹ ਦੋਸ਼ ਲਾਉਂਦੀ ਰਹੀ ਕਿ ਉਸ ਦੀ ਪਾਕਿਸਤਾਨ ਨੀਤੀ ਪੂਰੀ ਤਰ੍ਹਾਂ ਅਸਫਲ ਰਹੀ ਹੈ। ਸੱਤਾ ''ਚ ਆਉਂਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਇਹ ਪ੍ਰਚਾਰ ਕੀਤਾ ਗਿਆ ਕਿ ਇਸ ਨਾਲ ਭਾਰਤ ਪਾਕਿਸਤਾਨ ਨੂੰ ਘੇਰਨ ''ਚ ਕਾਮਯਾਬ ਹੋਇਆ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਚੀਨ ਅਤੇ ਪਾਕਿਸਤਾਨ ਦਰਮਿਆਨ ਆਰਥਿਕ ਗਲਿਆਰਾ ਬਣਾਏ ਜਾਣ ਦੇ ਮਾਮਲੇ ''ਤੇ ਭਾਰਤ ਦੇ ਸਾਰੇ ਗੁਆਂਢੀ ਦੇਸ਼ਾਂ ਨੇ ਚੀਨ ਦੇ ਪੱਖ ''ਚ ਖੜ੍ਹੇ ਹੋ ਕੇ ਭਾਰਤ ਨੂੰ ਹੀ ਵੱਖ ਕਰ ਦਿੱਤਾ।
ਸਵੱਛ ਭਾਰਤ ਮੁਹਿੰਮ
2 ਅਕਤੂਬਰ ਯਾਨੀ ਗਾਂਧੀ ਜਯੰਤੀ ਦੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਉਹ ਖੁਦ ਦਿੱਲੀ ਦੇ ਇਕ ਥਾਣੇ ''ਚ ਝਾੜੂ ਲਾਉਂਦੇ ਦੇਖੇ ਗਏ। ਇਸ ਮੁਹਿੰਮ ਦਾ ਮਕਸਦ ਸੀ ਕਿ ਪੂਰੇ ਦੇਸ਼ ਨੂੰ ਸਾਫ ਅਤੇ ਸਵੱਛ ਬਣਾਇਆ ਜਾਵੇ ਪਰ ਇਸ ਦਾ ਵੀ ਕੁਝ ਖਾਸ ਅਸਰ ਨਹੀਂ ਹੋਇਆ। ਦਿੱਲੀ ''ਚ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਯਮੁਨਾ ਦੇ ਤੱਟ ''ਤੇ ਹੋਇਆ ਪ੍ਰੋਗਰਾਮ ਹੋਵੇ ਜਾਂ ਮੁੰਬਈ ''ਚ ਜਸਟਿਸ ਬੀਬਰ ਦਾ ਸ਼ੋਅ, ਇਨ੍ਹਾਂ ਸਾਰਿਆਂ ਤੋਂ ਬਾਅਦ ਜਿਸ ਤਰ੍ਹਾਂ ਦੀ ਗੰਦਗੀ ਸਾਹਮਣੇ ਆਈ, ਉਸ ਨੇ ਸਰਕਾਰ ਦੀ ਇਸ ਮੁਹਿੰਮ ਦੀ ਪੋਲ ਖੋਲ੍ਹ ਦਿੱਤੀ।

Disha

This news is News Editor Disha