ਡਾਕਟਰਾਂ ਦੀ ਲਾਪਰਵਾਹੀ ਨਾਲ 3 ਸਾਲਾ ਮਾਸੂਮ ਦੀ ਮੌਤ!, ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ

08/02/2017 5:34:52 PM

ਗੋਰਖਪੁਰ— ਇੱਥੇ ਦਿਮਾਗੀ ਬੁਖਾਰ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਗੋਰਖਪੁਰ ਜ਼ਿਲਾ ਹਸਪਤਾਲ ਦੇ ਇੰਸੇਫਲਾਈਟਿਸ (ਦਿਮਾਗੀ ਬੁਖਾਰ) ਵਾਰਡ 'ਚ ਡਾਕਟਰਾਂ ਦੀ ਲਾਪਰਵਾਹੀ ਕਾਰਨ ਦਿਮਾਗੀ ਬੁਖਾਰ ਨਾਲ ਪੀੜਤ 3 ਸਾਲਾ ਬੱਚੇ ਦੀ ਮੌਤ ਹੋ ਗਈ। ਜਿਸ 'ਤੇ ਪੀੜਤ ਦੇ ਪਰਿਵਾਰ ਵਾਲਿਆਂ ਨੇ ਜੰਮ ਕੇ ਹੰਗਾਮਾ ਕੀਤਾ।
ਜਾਣਕਾਰੀ ਅਨੁਸਾਰ ਕਾਸ਼ੀਨਗਰ ਜ਼ਿਲੇ ਦੇ ਕਪਤਾਨਗੰਜ ਥਾਣਾ ਖੇਤਰ ਦੇ ਰਹਿਣ ਵਾਲੇ ਰਾਹੁਲ ਦੇ 3 ਸਾਲਾ ਬੇਟੇ ਹਿਮਾਂਸ਼ੂ ਨੂੰ ਦਿਮਾਗੀ ਝਟਕੇ ਆਉਣ 'ਤੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰ ਨੇ ਦਿਨ ਨੂੰ ਮਰੀਜ਼ ਨੂੰ ਦਵਾਈ ਤਾਂ ਦੇ ਦਿੱਤੀ ਪਰ ਰਾਤ ਨੂੰ ਉਸ ਦਾ ਕੋਈ ਇਲਾਜ ਨਹੀਂ ਕੀਤਾ। ਜਿਸ ਕਾਰਨ ਸਵੇਰੇ ਪੀੜਤ ਦੀ ਮੌਤ ਹੋ ਗਈ। ਜਦੋਂ ਮਰੀਜ਼ ਦੀ ਮੌਤ ਦੀ ਖਬਰ ਡਾਕਟਰਾਂ ਨੂੰ ਹੋਈ ਤਾਂ ਉਨ੍ਹਾਂ ਨੇ ਆਪਣੀ ਲਾਪਰਵਾਹੀ ਲੁਕਾਉਣ ਲਈ ਪੀੜਤ ਨੂੰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ। 
ਇਸ ਦੌਰਾਨ ਪੀੜਤ ਪਰਿਵਾਰ ਨੇ ਜੰਮ ਕੇ ਹੰਗਾਮਾ ਕੀਤਾ। ਜ਼ਿਲਾ ਹਸਪਤਾਲ 'ਚ ਬਵਾਲ ਅਤੇ ਹੰਗਾਮੇ ਦੀ ਖਬਰ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ ਅਤੇ ਪਰਿਵਾਰ ਅਤੇ ਡਾਕਟਰ ਤੋਂ ਮਾਮਲੇ ਦੀ ਜਾਣਕਾਰੀ ਜੁਟਾਉਣ 'ਚ ਜੁਟ ਗਈ। ਉੱਥੇ ਹੀ ਬੇਟੇ ਦੀ ਮੌਤ 'ਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।