ਕਾਰ ਅਤੇ ਬੱਸ ਦੀ ਟੱਕਰ ''ਚ 3 ਦੀ ਮੌਤ, ਪੰਜ ਜ਼ਖਮੀ

02/26/2017 1:40:21 PM

ਰਾਜਸਥਾਨ— ਰਾਜਸਥਾਨ ''ਚ ਸ਼੍ਰੀਗੰਗਾਨਗਰ ਜ਼ਿਲੇ ਦੇ ਰਾਏਸਿੰਘ ਨਗਰ ਥਾਣਾ ਖੇਤਰ ''ਚ ਐਤਵਾਰ ਸਵੇਰੇ ਇਕ ਕਾਰ ਅਤੇ ਬੱਸ ਦੀ ਟੱਕਰ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਇਕ ਕਾਰ ਅਨੂਪਗੜ੍ਹ ਵੱਲ ਜਾ ਰਹੀ ਸੀ ਜੋ ਰਾਏਸਿੰਘਨਗਰ ਮਾਰਗ ''ਤੇ ਚੌਧਰੀ ਹੋਟਲ ਨੇੜੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ, ਜਿਸ ''ਚ ਦੋ ਔਰਤਾਂ ਸਮੇਤ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 4 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰਾਏਸਿੰਘਨਗਰ ਦੇ ਸਰਕਾਰੀ ਹਸਪਤਾਲ ''ਚ ਇਲਾਜ ਤੋਂ ਬਾਅਦ ਗੰਗਾਨਗਰ ਭੇਜਿਆ ਗਿਆ ਹੈ।