5 ਜ਼ਿਲਿਆਂ ’ਚ 2ਜੀ ਮੋਬਾਇਲ ਕਨੈਕਟੀਵਿਟੀ ਦੀ ਮਨਜ਼ੂਰੀ, ਸੋਸ਼ਲ ਮੀਡੀਆ ’ਤੇ ਪਾਬੰਦੀ ਜਾਰੀ

01/16/2020 1:42:20 AM

ਜੰਮੂ (ਸਤੀਸ਼)–ਸੁਪਰੀਮ ਕੋਰਟ ਵਲੋਂ ਸੂਬੇ ਵਿਚ ਇੰਟਰਨੈੱਟ ਸੁਵਿਧਾ ’ਤੇ ਕੀਤੀ ਗਈ ਟਿੱਪਣੀ ਦੇ ਬਾਅਦ ਅੱਜ ਪ੍ਰਧਾਨ ਸਕੱਤਰ ਯੋਜਨਾ ਅਤੇ ਸੂਚਨਾ ਰੋਹਿਤ ਕਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰਕਾਰ ਦਾ ਪੱਖ ਰੱਖਦੇ ਹੋਏ ਕਿਹਾ ਕਿ ਮਾਮਲੇ ਦੇ ਸਾਰੇ ਪਹਿਲੂਆਂ ’ਤੇ ਧਿਆਨ ਨਾਲ ਵਿਚਾਰਨ, ਕਾਨੂੰਨ ਤੇ ਵਿਵਸਥਾ ਦੀ ਸਥਿਤੀ ਅਤੇ ਸੁਰੱਖਿਆ ਲਈ ਸੰਭਾਵਿਤ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਸਮਰੱਥ ਅਧਿਕਾਰੀ ਨੇ ਫੈਸਲਾ ਲਿਆ ਹੈ ਕਿ ਕਸ਼ਮੀਰ ਦੀਆਂ ਸਾਰੀਆਂ ਸੰਸਥਾਵਾਂ ਜਿਵੇਂ ਹਸਪਤਾਲ, ਬੈਂਕ, ਸਰਕਾਰੀ ਦਫਤਰ, ਵਪਾਰ ਅਤੇ ਸੈਰ-ਸਪਾਟਾ ਅਤੇ ਯਾਤਰਾ ਸਥਾਨਾਂ ਨੂੰ ਬ੍ਰੌਡ-ਬੈਂਡ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਪ੍ਰਸ਼ਾਸਨ ਵਲੋਂ ਹੋਰ 400 ਇੰਟਰਨੈੱਟ ਕਿਊਸਿਕ ਸਥਾਪਿਤ ਕਰ ਕੇ ਕਸ਼ਮੀਰ ਵਿਚ ਮੌਜੂਦਾ ਸੰਚਾਰ ਸੁਵਿਧਾਵਾਂ ਨੂੰ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਜੰਮੂ, ਸਾਂਬਾ, ਕਠੂਆ, ਊਧਮਪੁਰ ਅਤੇ ਰਿਆਸੀ ਜ਼ਿਲਿਆਂ ਵਿਚ ਈ-ਬੈਂਕਿੰਗ ਵਰਗੀਆਂ ਸੂਚੀਬੱਧ ਵ੍ਹਾਈਟ ਵੈੱਬਸਾਈਟਾਂ ਤੱਕ ਪਹੁੰਚਣ ਲਈ ਪੋਸਟ ਪੇਡ ਮੋਬਾਇਲ ’ਤੇ 2ਜੀ ਮੋਬਾਇਲ ਕਨੈਕਟੀਵਿਟੀ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪੂਰੀ ਪਾਬੰਦੀ ਹੋਵੇਗੀ।
 

Sunny Mehra

This news is Content Editor Sunny Mehra