21 ਨੂੰ ਤੈਅ ਹੋਵੇਗਾ ਵਿਰੋਧੀ ਧਿਰ ਦੇ ਪੀ. ਐੱਮ. ਦੇ ਅਹੁਦੇ ਦਾ ਉਮੀਦਵਾਰ : ਨਾਇਡੂ

05/03/2019 1:45:57 AM

ਵਿਜੇਵਾੜਾ, (ਇੰਟ.)— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਸਭ ਭਾਜਪਾ ਵਿਰੋਧੀ ਪਾਰਟੀਆਂ ਇਕੱਠੀਆਂ ਬੈਠਣਗੀਆਂ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਕਿਸੇ ਇਕ ਉਮੀਦਵਾਰ ਬਾਰੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਬੈਠਕ 21 ਮਈ ਨੂੰ ਹੋ ਸਕਦੀ ਹੈ। ਇਸ ਵਿਚ ਵੱਖ-ਵੱਖ ਪਾਰਟੀਆਂ ਦੇ ਨੇਤਾ ਸ਼ਾਮਲ ਹੋਣਗੇ।
ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਮਹਾਗਠਜੋੜ ਦੇ ਬਣਨ ਦੀਆਂ ਅਟਕਲਾਂ ਸਨ ਪਰ ਅਜਿਹਾ ਕੋਈ ਮੰਚ ਸਾਕਾਰ ਨਹੀਂ ਹੋ ਸਕਿਆ। ਕਾਂਗਰਸ ਨਾਲ ਕਈ ਪਾਰਟੀਆਂ ਮਿਲ ਕੇ ਚੋਣਾਂ ਲੜ ਰਹੀਆਂ ਹਨ। ਇਨ੍ਹਾਂ ਵਿਚ ਸ਼ਰਦ ਪਵਾਰ ਦੀ ਐੱਨ. ਸੀ. ਪੀ. ਅਤੇ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਸ਼ਾਮਲ ਹੈ। 7 ਪੜਾਵਾਂ ਦੀ ਪੋਲਿੰਗ ਵਿਚੋਂ 4 ਪੜਾਅ ਨਿਬੜ ਚੁੱਕੇ ਹਨ। ਹੁਣ ਤੱਕ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਾਰੇ ਫੈਸਲਾ ਨਹੀਂ ਹੋ ਸਕਿਆ। ਕਾਂਗਰਸੀ ਧੜਾ ਰਾਹੁਲ ਨੂੰ ਆਪਣਾ ਉਮੀਦਵਾਰ ਦੱਸ ਰਿਹਾ ਹੈ ਤਾਂ ਸਪਾ-ਬਸਪਾ ਗਠਜੋੜ ਮਾਇਆਵਤੀ ਨੂੰ ਪ੍ਰਾਜੈਕਟ ਕਰ ਰਿਹਾ ਹੈ। ਇਕ ਧੜਾ ਮਮਤਾ ਨੂੰ ਵੀ ਇਸ ਅਹੁਦੇ ਦਾ ਉਮੀਦਵਾਰ ਦੱਸ ਰਿਹਾ ਹੈ।

KamalJeet Singh

This news is Content Editor KamalJeet Singh