ਨੋਇਡਾ ਦੀ ਝੁੱਗੀ 'ਚ 200 ਲੋਕ ਕੋਰੋਨਾ ਸ਼ੱਕੀ

04/07/2020 10:50:56 PM

ਨਵੀਂ ਦਿੱਲੀ — ਨੋਇਡਾ ਸੈਕਟਰ-8 ਦੇ ਝੁੱਗੀ ਇਲਾਕੇ 'ਚ ਕੋਰੋਨਾ ਦੇ ਸ਼ੱਕ 'ਚ ਕਰੀਬ 200 ਲੋਕਾਂ ਨੂੰ ਕੁਆਰੰਟੀਨ 'ਚ ਰੱਖਿਆ ਗਿਆ ਹੈ। ਦਰਅਸਲ ਇਥੇ ਇਕ ਸ਼ਖਸ ਝਾਰਖੰਡ ਤੋਂ ਆਇਆ ਅਤੇ ਇਲਾਕੇ ਦੇ ਲੋਕਾਂ ਤੋਂ ਮਿਲਿਆ। ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਸ਼ੱਕ ਹੈ ਕਿ ਕਰੀਬ 200 ਲੋਕ ਪੂਰੇ ਮਾਮਲੇ 'ਚ ਕੋਰੋਨਾ ਸ਼ੱਕੀ ਹੋ ਸਕਦੇ ਹਨ। ਜਿਸ ਤੋਂ ਬਾਅਦ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਾਵਧਾਨੀ ਬਰਤਦੇ ਹੋਏ ਕਰੀਬ 200 ਲੋਕਾਂ ਨੂੰ ਐਬੁਲੈਂਸ ਦੇ ਜ਼ਰੀਏ ਕੁਆਰੰਟੀਨ ਸੈਂਟਰ ਪਹੁੰਚਾਇਆ। ਹੁਣ ਕੁਆਰੰਟੀਨ ਸੈਂਟਰ 'ਚ ਇਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾਵੇਗੀ।
ਪੜ੍ਹੋ ਇਹ ਖਾਸ ਖਬਰ : ਮੋਦੀ ਸਰਕਾਰ ਨੇ ਕੋਰੋਨਾ ਆਫਤ ਤੋਂ ਨਜਿੱਠਣ ਲਈ ਜਨਤਾ ਤੋਂ ਮੰਗੇ ਸੁਝਾਅ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਪਿਛਲੇ 24 ਘੰਟੇ 'ਚ 508 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ, 'ਨਵੇਂ ਮਾਮਲਿਆਂ ਦੇ ਨਾਲ ਹੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 4789 ਹੋ ਗਈ ਹੈ। ਇਨ੍ਹਾਂ 'ਚ 4312 ਐਕਟਿਵ ਮਾਮਲੇ ਹਨ। 353 ਲੋਕਾਂ ਨੂੰ ਰਿਕਵਰ ਕਰ ਲਿਆ ਗਿਆ ਹੈ। ਉਥੇ ਹੀ 13 ਲੋਕਾਂ ਦੀ ਮੌਤ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 124 ਹੋ ਗਈ ਹੈ।'

ਕੋਵਿਡ-19 ਕੇਅਰ ਸੈਂਟਰ ਬਣਾਏ ਜਾਣਗੇ
ਇਸ ਤੋਂ ਪਹਿਲਾਂ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਵਾਇਰਸ ਦੇ ਮਾਮਲਿਆਂ ਅਤੇ ਮ੍ਰਿਤਕਾਂ ਦੀ ਗਿਣਤੀ 'ਚ ਸੋਮਵਾਰ ਦੀ ਤੁਲਨਾ 'ਚ ਮੰਗਲਵਾਰ ਨੂੰ ਕਮੀ ਆਉਣ 'ਤੇ ਸੰਤੋਸ਼ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਮੰਤਰਾਲਾ ਨੇ ਪੀੜਤ ਮਰੀਜ਼ਾਂ ਨੂੰ ਬੀਮਾਰੀ ਦੀ ਗੰਭੀਰਤਾ ਦੇ ਅਨੁਰੂਪ ਇਲਾਜ਼ ਮੁਹੱਈਆ ਕਰਵਾਉਣ ਲਈ ਮੈਡੀਕਲ ਸੁਵਿਧਾਵਾਂ ਨੂੰ ਤਿੰਨ ਸ਼੍ਰੇਣੀਆਂ 'ਚ ਵੰਡ ਕੇ ਇਲਾਜ਼ ਦੀ ਵਿਵਸਥਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਾਇਰਸ ਦੇ ਸ਼ੁਰੂਆਤੀ ਦੌਰ ਵਾਲੇ ਅਜਿਹੇ ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ, ਉਨ੍ਹਾਂ ਲਈ 'ਕੋਵਿਡ-19' ਕੇਅਰ ਸੈਂਟਰ ਬਣਾਏ ਜਾਣਗੇ। ਇਨ੍ਹਾਂ 'ਚ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਵੀ ਰੱਖਿਆ ਜਾਵੇਗਾ।

ਪੜ੍ਹੋ ਇਹ ਖਾਸ ਖਬਰ : ਪਿਛਲੇ 24 ਘੰਟੇ 'ਚ ਕੋਰੋਨਾ ਦੇ 508 ਨਵੇਂ ਮਾਮਲੇ, ਹੁਣ ਤਕ 124 ਲੋਕਾਂ ਦੀ ਮੌਤ

Inder Prajapati

This news is Content Editor Inder Prajapati