ਕੁੜੀ ਨਾਲ ਦਰਿੰਦੇ ਨੇ ਕੀਤੀਆਂ ਹੱਦਾਂ ਪਾਰ, ਹਸਪਤਾਲ ''ਚ ਲੜ ਰਹੀ ਹੈ ਜ਼ਿੰਦਗੀ ਦੀ ਜੰਗ

10/07/2015 1:11:00 PM

 
ਪਣਜੀ- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੀ 20 ਸਾਲ ਦੀ ਇਕ ਲੜਕੀ ਨੂੰ ਉੱਤਰੀ ਗੋਆ ਦੇ ਅੰਜੁਨਾ ਪਿੰਡ ''ਚ ਰਹਿਣ ਵਾਲੇ ਇਕ ਜਾਣ-ਪਛਾਣ ਵਾਲੇ ਨੇ ਇਕ ਵਿਅਕਤੀ ਨੇ ਕਥਿਤ ਤੌਰ ''ਤੇ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਬਲਾਤਕਾਰ ਕੀਤਾ। ਇਹ ਘਟਨਾ ਸ਼ਨੀਵਾਰ ਰਾਤ ਦੀ ਹੈ। ਲੜਕੀ ਸਰਕਾਰੀ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ''ਚ ਜ਼ਿੰਦਗੀ ਲਈ ਲੜਾਈ ਲੜ ਰਹੀ ਹੈ। 
ਸੋਮਵਾਰ ਨੂੰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ 30 ਸਾਲ ਦੇ ਸ਼ਮੀਮ ਮੁਹੰਮਦ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਵਿਚ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਵਾਲੇ ਤੁਕਾਰਾਮ ਉਰਫ ਨਾਨਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਅੰਜੁਨਾ ਪੁਲਸ ਦੇ ਸਬ ਇੰਸਪੈਕਟਰ ਵਿਜੇਕਾਂਤ ਮੁਤਾਬਕ ਮੁਹੰਮਦ ਨੇ ਲੜਕੀ ਨੂੰ ਕਥਿਤ ਤੌਰ ''ਤੇ ਨਸ਼ੀਲਾ ਪਦਾਰਥ ਦਿੱਤਾ ਅਤੇ ਉਸ ਨਾਲ ਬਲਾਤਕਾਰ ਕੀਤਾ। ਲੜਕੀ ਉੱਥੇ ਆਪਣੇ ਦੋਸਤਾਂ ਨਾਲ ਗੈਸਟ ਹਾਊਸ ''ਚ ਰਹਿੰਦੀ ਸੀ। 
ਐਤਵਾਰ ਤੜਕੇ ਦੋਸਤਾਂ ਨੂੰ ਉਹ ਬੇਹੋਸ਼ੀ ਦੀ ਹਾਲਤ ''ਚ ਮਿਲੀ। ਇਸ ਤੋਂ ਬਾਅਦ ਦੋਸਤ ਉਸ ਨੂੰ ਉੱਤਰੀ ਗੋਆ ਜ਼ਿਲਾ ਹਸਪਤਾਲ ਲੈ ਕੇ ਗਏ। ਪੀੜਤਾ ਨੂੰ ਬਾਅਦ ''ਚ ਜੀ. ਐਮ. ਸੀ. ਟਰਾਂਸਫਰ ਕੀਤਾ ਗਿਆ ਅਤੇ ਉਸ ਦੇ ਮਾਂ-ਬਾਪ ਨੂੰ ਬੁਲਾ ਲਿਆ ਗਿਆ। ਉਨ੍ਹਾਂ ਨੇ ਇੱਥੇ ਪਹੁੰਚ ਕੇ ਅੰਜੁਨਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। 
ਮੰਗਲਵਾਰ ਨੂੰ ਪੀੜਤਾ ਦੇ ਡਾਕਟਰੀ ਪ੍ਰੀਖਣ ਕਰਨ ''ਤੇ ਪਤਾ ਲੱਗਾ ਕਿ ਉਸ ਨਾਲ ਬਲਾਤਕਾਰ ਵੀ ਹੋਇਆ ਸੀ। ਪੁਲਸ ਮੁਤਾਬਕ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ-376 ਅਧੀਨ ਬਲਾਤਕਾਰ ਦੀ ਧਾਰਾ ਜੋੜ ਲਈ ਹੈ। ਦੋਸ਼ੀਆਂ ਨੂੰ ਕੱਲ ਅਦਾਲਤ ਸਾਹਮਣੇ ਪੇਸ਼ ਕਰ ਕੇ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu