ਹਨੀ ਟ੍ਰੈਪ ਰਾਹੀਂ ਪਾਕਿ ਨੂੰ ਖੁਫੀਆ ਸੂਚਨਾਵਾਂ ਭੇਜਣ ਵਾਲੇ ਫੌਜ ਦੇ 2 ਜਵਾਨ ਹਿਰਾਸਤ ’ਚ

11/05/2019 11:17:27 PM

ਜੈਸਲਮੇਰ –  ਮਿਲਟਰੀ ਇੰਟੈਲੀਜੈਂਸ ਅਤੇ ਸੀ. ਆਈ. ਡੀ. ਪੁਲਸ ਨੇ ਜੈਸਲਮੇਰ ਦੇ ਪੋਖਰਨ ਵਿਖੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੂੰ ਹਨੀ ਟ੍ਰੈਪ ਰਾਹੀਂ ਖੁਫੀਆ ਅਤੇ ਜੰਗੀ ਸੂਚਨਾਵਾਂ ਭੇਜਣ ਦੇ ਦੋਸ਼ ਹੇਠ ਭਾਰਤੀ ਫੌਜ ਦੇ 2 ਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ।

ਅਧਿਕਾਰਤ ਸੂਤਰਾਂ ਨੇ ਮੰਗਲਵਾਰ ਦੱਸਿਆ ਕਿ ਦੋਵੇਂ ਜਵਾਨ ਵੱਖ-ਵੱਖ ਥਾਵਾਂ ’ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ. ਆਈ. ਵਲੋਂ ਇਕ ਯੋਜਨਾਬੱਧ ਢੰਗ ਨਾਲ ਚਲਾਏ ਜਾਂਦੇ ਹਨੀ ਟ੍ਰੈਪ ਦੇ ਜਾਲ ਵਿਚ ਫਸ ਕੇ ਪਾਕਿਸਤਾਨੀ ਮੁਟਿਆਰਾਂ ਨੂੰ ਭਾਰਤੀ ਫੌਜ ਦੇ ਜੰਗੀ ਅਭਿਆਸ ਨਾਲ ਸਬੰਧਤ ਕਈ ਤਰ੍ਹਾਂ ਦੀ ਜਾਣਕਾਰੀ ਸਰਹੱਦ ਪਾਰ ਤੋਂ ਭਿਜਵਾ ਰਹੇ ਸਨ। ਦੋਵਾਂ ਜਵਾਨਾਂ ਨੂੰ ਸੋਮਵਾਰ ਰਾਤ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ।

ਦੱਸਣਯੋਗ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਕੋਲ ਇਹ ਜਾਣਕਾਰੀ ਲੰਬੇ ਸਮੇਂ ਤੋਂ ਸੀ ਕਿ ਆਈ.ਐੱਸ. ਆਈ. ਭਾਰਤੀ ਫੌਜ ਦੇ ਨੌਜਵਾਨ ਅਧਿਕਾਰੀਆਂ ਨੂੰ ਖੂਬਸੂਰਤ ਮੁਟਿਆਰਾਂ ਰਾਹੀਂ ਰੁਝਾਉਣ ਅਤੇ ਉਨ੍ਹਾਂ ਨੂੰ ਹਨੀ ਟ੍ਰੈਪ ਰਾਹੀਂ ਦੇਸ਼ ਦੀ ਜੰਗੀ ਅਤੇ ਖੁਫੀਆ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਵਿਚ ਹੈ। ਇਸੇ ਕੜੀ ਅਧੀਨ ਇੰਟੈਲੀਜੈਂਸ ਬਿਊਰੋ ਦੀ ਸੂਚਨਾ ’ਤੇ ਮਿਲਟਰੀ ਇੰਟੈਲੀਜੈਂਸ ਅਤੇ ਸੀ. ਆਈ. ਡੀ. ਪੁਲਸ ਨੇ ਸਾਂਝੀ ਮੁਹਿੰਮ ਚਲਾ ਕੇ ਦੋਵਾਂ ਜਵਾਨਾਂ ਨੂੰ ਕਾਬੂ ਕੀਤਾ।

Inder Prajapati

This news is Content Editor Inder Prajapati