ਪਿਛਲੇ 2 ਦਿਨਾਂ ਤੋਂ ਟੀਚਰ ਦਾ ਇੰਤਜ਼ਾਰ ਕਰ ਰਹੇ ਹਨ ਵਿਦਿਆਰਥੀ, ਸਕੂਲ ਗੇਟ ''ਤੇ ਲੱਗਿਆ ਹੈ ਤਾਲਾ

11/22/2017 12:26:23 PM

ਰਿਆਸੀ— ਰਿਆਸੀ ਜ਼ਿਲੇ ਦੇ ਜੋਨ ਚੰਕਾ ਦੇ ਨਾਲ ਲੱਗਦੇ ਮਿਡਲ ਸਕੂਲ ਕੱਬੀ ਪੱਟੀਆਂ ਦੇ ਵਿਦਿਆਰਥੀ ਟੀਚਰਾਂ ਦਾ ਪਿਛਲੇ 2 ਦਿਨਾਂ ਤੋਂ ਇੰਤਜ਼ਾਰ ਕਰ ਰਹੇ ਹਨ। ਦੋ ਦਿਨਾਂ ਤੋਂ ਸਕੂਲ 'ਚ ਕੋਈ ਵੀ ਟੀਚਰ ਨਹੀਂ ਆਇਆ। ਸਕੂਲ ਗੇਟ 'ਤੇ ਤਾਲਾ ਲੱਗਾ ਹੋਇਆ ਹੈ। ਵਿਦਿਆਰਥੀ ਸਵੇਰੇ ਤਿਆਰ ਹੋ ਕੇ ਸਕੂਲ ਜਾਂਦੇ ਹਨ ਅਤੇ ਟੀਚਰਾਂ ਦਾ ਇੰਤਜ਼ਾਰ ਕਰਕੇ ਵਾਪਸ ਚਲੇ ਜਾਂਦੇ ਹਨ। ਟੀਚਰਾਂ ਦੀ ਇਸ ਮਨਮਾਣੀ ਨਾਲ ਸਿੱਖਿਆ ਵਿਭਾਗ ਦੇ ਉਪਰ ਕਈ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ। 
ਇਕ ਪਾਸੇ ਸਰਕਾਰ ਅਤੇ ਉਸ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ 'ਤੇ ਹਾਲਤ ਕੁਝ ਹੋਰ ਹੀ ਹਨ। ਜਿਸ ਦਾ ਜਿਊਂਦਾ ਜਾਗਦਾ ਸਬੂਤ ਕੱਬੀ ਪੱਟੀਆਂ ਮਿਡਲ ਸਕੂਲ ਦੇ ਰਿਹਾ ਹੈ। ਬੱਚਿਆਂ ਨਾਲ ਗੱਲ ਕਰਨ 'ਤੇ ਪਤਾ ਚੱਲਿਆ ਕਿ ਸਕੂਲ ਦੇ ਮਾਸਟਰ ਛੁੱਟੀ 'ਤੇ ਹਨ, ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ। ਉਨ੍ਹਾਂ ਨੂੰ ਇਹੀ ਲੱਗਾ ਕਿ ਸਕੂਲ ਲੱਗਾ ਹੋਇਆ ਹੈ। ਐਤਵਾਰ ਦੀ ਛੁੱਟੀ ਦੇ ਬਾਅਦ ਸਕੂਲ ਨਹੀਂ ਖੁੱਲ੍ਹਿਆ ਹੈ। ਇਸ ਤੋਂ ਪਹਿਲੇ ਉਧਮਪੁਰ ਜ਼ਿਲੇ ਦੇ ਇਕ ਪਿੰਡ ਦੇ ਸਕੂਲ ਦਾ ਮਾਮਲਾ ਸਾਹਮਣੇ ਆਇਆ ਸੀ। ਉਹ ਸਕੂਲ ਦੀ ਹਫਤੇ ਭਰ ਤੋਂ ਬੰਦ ਸੀ ਅਤੇ ਬੱਚੇ ਰੋਜ਼ ਸਕੂਲ ਜਾਂਦੇ ਪਰ ਸਕੂਲ ਬੰਦ ਦੇਖ ਕੇ ਘੰਟਾ ਭਰਾ ਬਾਹਰ ਰੁੱਕੇ ਅਤੇ ਵਾਪਸ ਆ ਜਾਂਦੇ।