ਲੋਕ ਸਭਾ ’ਚ 7 ਮਿੰਟ ਅੰਦਰ 2 ਬਿੱਲ ਪਾਸ, ਕਾਰਵਾਈ ਮੁਲਤਵੀ

08/07/2021 2:11:05 AM

ਨਵੀਂ ਦਿੱਲੀ - ਲੋਕ ਸਭਾ ’ਚ ਸ਼ੁੱਕਰਵਾਰ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ 7 ਮਿੰਟ ਅੰਦਰ ਦੋ ਅਹਿਮ ਬਿੱਲ ਪਾਸ ਕਰਵਾ ਲਏ ਗਏ ਅਤੇ ਉਸ ਪਿੱਛੋਂ ਹਾਊਸ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਹਾਊਸ ਨੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਹੀ ਟੈਕਸੇਸ਼ਨ ਕਾਨੂੰਨ (ਸੋਧ) ਬਿੱਲ 2021 ਅਤੇ ਕੇਂਦਰੀ ਯੂਨੀਵਰਸਿੱਟੀ (ਸੋਧ) ਬਿੱਲ 2021 ਨੂੰ ਪਾਸ ਕਰ ਦਿੱਤਾ। ਇਕ ਵਾਰ ਮੁਲਤਵੀ ਕਰਨ ਪਿੱਛੋਂ ਹਾਊਸ ਦੀ ਕਾਰਵਾਈ ਦੁਪਹਿਰ 12 ਵਜੇ ਜਿਵੇਂ ਹੀ ਸ਼ੁਰੂ ਹੋਈ, ਪ੍ਰੀਜ਼ਾਇਡਿੰਗ ਅਧਿਕਾਰੀ ਰਾਜਿੰਦਰ ਅਗਰਵਾਲ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਨੇ ਕੰਮ ਰੋਕੂ ਮਤੇ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਸਪੀਕਰ ਨੇ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਹਰਿਆਣਾ ਸਰਕਾਰ ਦਾ ਵੱਡਾ ਐਲਾਨ, ਹੁਣ ਓਲੰਪਿਕ 'ਚ ਚੌਥੇ ਸਥਾਨ ਵਾਲੇ ਖਿਡਾਰੀਆਂ ਨੂੰ ਵੀ ਮਿਲੇਗਾ ਇਨਾਮ

ਇਸ ਦੌਰਾਨ ਹਾਊਸ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕੁਝ ਬੋਲਣ ਦੀ ਆਗਿਆ ਮੰਗੀ। ਉਨ੍ਹਾਂ ਕਿਹਾ ਕਿ ਹਾਊਸ ਵਿਚ ਲਗਾਤਾਰ ਤੀਜੇ ਹਫਤੇ ਵੀ ਡੈੱਡਲਾਕ ਖਤਮ ਨਹੀਂ ਹੋਇਆ ਹੈ। ਸਰਕਾਰ ਨੇ ਇਸ ਨੂੰ ਖਤਮ ਕਰਨ ਲਈ ਵਿਰੋਧੀ ਧਿਰ ਨਾਲ ਗੱਲਬਾਤ ਤੱਕ ਨਹੀਂ ਕੀਤੀ।

ਇਹ ਵੀ ਪੜ੍ਹੋ - ਟੋਕੀਓ 'ਚ ਓਲੰਪਿਕ ਦੌਰਾਨ ਟ੍ਰੇਨ 'ਚ ਵੜੇ ਹਮਲਾਵਰ ਨੇ 10 ਲੋਕਾਂ 'ਤੇ ਚਾਕੂ ਨਾਲ ਕੀਤਾ ਹਮਲਾ

ਓਧਰ ਰਾਜ ਸਭਾ ਵਿਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਪੇਗਾਸਸ ਜਾਸੂਸੀ ਮਾਮਲੇ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਭਾਰੀ ਰੌਲਾ-ਰੱਪਾ ਪਾਇਆ ਜਿਸ ਕਾਰਨ ਸਿਫਰਕਾਲ ਅਤੇ ਪ੍ਰਸ਼ਨਕਾਲ ਸੁਚਾਰੂ ਢੰਗ ਨਾਲ ਨਹੀਂ ਹੋ ਸਕੇ। ਹਾਊਸ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati