ਮੁੰਬਈ 1993 ਬੰਬ ਧਮਾਕਿਆਂ ਦਾ ਦੋਸ਼ੀ ਗ੍ਰਿਫਤਾਰ, ਪਾਕਿਸਤਾਨੀ ਪਾਸਪੋਰਟ ਬਰਾਮਦ

02/11/2020 12:46:40 AM

 

ਮੁੰਬਈ — ਗੁਜਰਾਤ ਏ.ਟੀ.ਐੱਸ. ਨੇ ਸੋਮਵਾਰ ਨੂੰ 12 ਮਾਰਚ 1993 ਨੂੰ ਮੁੰਬਈ ਦੇ ਸਿਲਸਿਲੇਵਾਰ ਬੰਬ ਧਮਾਕੇ ਮਾਮਲੇ 'ਚ ਫਰਾਰ ਦੋਸ਼ੀ ਮੁਨਾਫ ਹਲਾਰੀ ਮੂਸਾ ਨੂੰ ਇਥੇ ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਬੀਤੇ ਦਿਨੀਂ 27 ਸਾਲਾਂ ਤੋਂ ਕਾਨੂੰਨ ਤੋਂ ਬਚਣ ਵਾਲਾ ਦੋਸ਼ੀ ਮੂਸਾ ਗੁਜਰਾਤ ਏ.ਟੀ.ਐੱਸ. ਦੀ ਲੋੜਿੰਦਾ ਸੂਚੀ 'ਚ ਸੀ। ਪੁਲਸ ਬੀਤੇ ਕੁਝ ਸਾਲਾਂ ਤੋਂ ਉਸ ਦੀ ਡਰੱਗ ਤਸਕਰੀ ਦੇ ਮਾਮਲੇ 'ਚ ਤਲਾਸ਼ ਕਰ ਰਹੀ ਸੀ। ਖੁਫੀਆ ਜਾਣਕਾਰੀ ਮਿਲੀ ਸੀ ਕਿ ਉਹ ਭਾਰਤ ਛੱਡ ਦੁਬਈ ਭੱਜ ਰਿਹਾ ਹੈ, ਉਸ ਤੋਂ ਬਾਅਦ ਗੁਜਰਾਤ ਏ.ਟੀ.ਐੱਸ. ਦੀ ਟੀਮ ਨੇ ਜਾਲ ਵਿਛਾ ਕੇ ਉਸ ਨੂੰ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ। ਇਸ ਬਿਆਨ 'ਚ ਗੁਜਰਾਤ ਏ.ਟੀ.ਐੱਸ. ਦੇ ਡੀ.ਐੱਸ.ਪੀ. ਕੇ.ਕੇ. ਪਟੇਲ ਨੇ ਕਿਹਾ ਕਿ ਮੂਸਾ ਕੋਲੋ ਇਕ ਪਾਕਿਸਤਾਨੀ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਮੁੰਬਈ 'ਚ 1993 'ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ 'ਚ 260 ਲੋਕ ਮਾਰੇ ਗਏ ਸਨ।

ਜਾਂਚ ਏਜੰਸੀ ਮੁਤਾਬਕ ਇਹ ਅੱਤਵਾਦੀ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ। ਇਸ ਨੇ ਮੁੰਬਈ ਧਮਾਕਿਆਂ ਲਈ ਹਮਲਾਵਰਾਂ ਨੂੰ ਤਿੰਨ ਸਕੂਟਰ ਦਿੱਤੇ ਸੀ। ਇਕ ਸਕੂਟਰ ਝਵੇਰੀ ਬਾਜ਼ਾਰ 'ਚ ਬਲਾਸਟ ਹੋ ਆਿ ਜਦਕਿ ਦੋ ਸਕੂਟਰ ਮੁੰਬਈ ਦੇ ਨਿਗਮ ਕ੍ਰਾਸ ਰੋਡ ਅਤੇ ਦਾਦਰ 'ਚ ਪਾਏ ਗਏ ਸੀ। ਇਸ ਤੋਂ ਪਹਿਲਾਂ 2018 ਜੂਨ 'ਚ ਗੁਜਰਾਤ ਏ.ਟੀ.ਐੱਸ. ਨੇ ਸੀਰੀਅਲ ਬੰਬ ਧਮਾਕਿਆਂ ਦੇ ਦੋਸ਼ੀ ਅਹਿਮਦ ਮੁਹੰਮਦ ਲੰਬੂ ਨੂੰ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ ਕਿ ਗੁਜਰਾਤ ਦੇ ਧਰੀਆ ਤੋਂ ਗ੍ਰਿਫਤਾਰ ਕੀਤਾ ਸੀ। 993 'ਚ ਹੋਏ ਮੁੰਬਈ ਬੰਬ ਧਮਾਕਿਆਂ 'ਚ ਕਰੀਬ 250 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ। ਦੱਸਣਯੋਗ ਹੈ ਕਿ ਮੁੰਬਈ ਧਮਾਕਿਆਂ ਦੇ ਦੋਸ਼ੀ ਾਕੂਬ ਮੇਮਨ ਨੂੰ ਪਹਿਲਾਂ ਹੀ ਫਾਂਸੀ ਦਿੱਤੀ ਜਾ ਚੁੱਕੀ ਹੈ। ਉਥੇ ਹੀ ਦੂਜੇ ਪਾਸੇ ਇਸ ਬੰਬ ਧਮਾਕਿਆਂ ਦਾ ਮੁੱਖ ਦੋਸ਼ੀ ਦਾਊਦ ਇਬ੍ਰਾਹਿਮ ਹੁਣ ਵੀ ਪੁਲਸ ਦੀ ਪਕੜ ਤੋਂ ਬਾਹਰ ਹੈ।

Inder Prajapati

This news is Content Editor Inder Prajapati