1993 ਮੁੰਬਈ ਧਮਾਕੇ ਦੇ ਦੋਸ਼ੀ ਮੁਸਤਫਾ ਦੋਸਾ ਦੀ ਮੌਤ

06/28/2017 3:00:39 PM

ਮੁੰਬਈ— 1993 ਮੁੰਬਈ ਧਮਾਕੇ ਦੇ ਦੋਸ਼ੀ ਮੁਸਤਫਾ ਦੋਸਾ ਦੀ ਅੱਜ ਮੌਤ ਹੋ ਗਈ। ਦੋਸਾ ਦੇ ਸੀਨੇ 'ਚ ਦਰਦ ਦੀ ਸ਼ਿਕਾਇਤ ਦੇ ਬਾਅਦ ਉਸ ਨੂੰ ਜੇ.ਜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਰਿਪੋਰਟਸ ਮੁਤਾਬਕ ਮੁਸਤਫਾ ਨੂੰ ਸ਼ੂਗਰ ਅਤੇ ਹਾਈਪਰਟੈਨਸ਼ਨ ਦੀ ਸ਼ਿਕਾਇਤ ਸੀ। ਮੁਸਤਫਾ ਨੇ ਆਪਣੀ ਪਰੇਸ਼ਾਨੀਆਂ ਦੇ ਬਾਰੇ 'ਚ ਪਹਿਲੇ ਹੀ ਟਾਡਾ ਕੋਰਟ ਨੂੰ ਸਭ ਦੱਸ ਦਿੱਤਾ ਸੀ। ਉਹ ਬਾਈਪਾਸ ਸਰਜਰੀ ਵੀ ਕਰਵਾਉਣਾ ਚਾਹੁੰਦਾ ਸੀ। ਸੀ.ਬੀ.ਆਈ ਨੇ ਵਿਸਫੋਟਾਂ 'ਚ ਦੋਸਾ ਦੀ ਭੂਮਿਕਾ ਨੂੰ ਯਾਕੂਬ ਮੇਨਨ ਨਾਲ 'ਜ਼ਿਆਦਾ ਗੰਭੀਰ' ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਅਦਾਲਤ ਤੋਂ ਉਸ ਦੇ ਲਈ ਫਾਂਸੀ ਦੀ ਸਜਾ ਦੀ ਮੰਗ ਕੀਤੀ ਸੀ। 
ਸੀ.ਬੀ.ਆਈ ਨੇ ਕਿਹਾ ਕਿ ਦੋਸਾ ਸਾਜਿਸ਼ਕਰਤਾ 'ਚੋਂ ਇਕ ਸੀ ਅਤੇ ਇਸ ਅਪਰਾਧ 'ਚ ਉਸ ਦੀ ਭੂਮਿਕਾ ਸਭ ਤੋਂ ਜ਼ਿਆਦਾ ਸੀ। 1993 ਮੁੰਬਈ ਸੀਰੀਅਲ ਬਲਾਸਟ ਦੇ ਮਾਮਲੇ 'ਚ ਮੁੰਬਈ ਦੀ ਟਾਡਾ ਕੋਰਟ ਨੇ ਅਬੂ ਸਲੇਮ ਸਮੇਤ 7 ਦੋਸ਼ੀ ਕਰਾਰ ਦਿੱਤੇ ਹਨ, ਇਸ 'ਚ ਮੁਸਤਫਾ ਦੋਸਾ ਦਾ ਵੀ ਨਾਮ ਸ਼ਾਮਲ ਹੈ। ਮੁਸਤਫਾ ਨੂੰ ਕਤਲ ਅਤੇ ਸਾਜਿਸ਼ ਦਾ ਦੋਸ਼ੀ ਪਾਇਆ ਗਿਆ ਹੈ। ਮੁੰਬਈ 'ਚ 12 ਮਾਰਚ 1993 ਨੂੰ ਹੋਏ ਲੜੀਬੱਧ ਵਿਸਫੋਟਾਂ 'ਚ 257 ਲੋਕ ਮਾਰੇ ਗਏ ਸੀ।