1984 ਦੇ ਦੰਗਿਆਂ ਦੇ ਮਾਮਲੇ ਨੂੰ ਅੱਗੇ ਵਧਾਉਣ ਲਈ ਮਿਲ ਰਹੀ ਹੈ ਧਮਕੀ

01/16/2018 5:32:24 PM

ਨਵੀਂ ਦਿੱਲੀ— ਕਾਂਗਰਸ ਨੇਤਾ ਸੱਜਣ ਕੁਮਾਰ ਅਤੇ ਹੋਰਨਾਂ ਨਾਲ ਸਬੰਧਤ 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ਵਿਚ ਬਚਾਅ ਧਿਰ ਦੇ ਇਕ ਅਹਿਮ ਗਵਾਹ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ।
ਬਚਾਅ ਧਿਰ ਦੀ ਗਵਾਹ ਸ਼ੀਲਾ ਕੌਰ ਵੱਲੋਂ ਸੀਨੀਅਰ ਬੁਲਾਰੇ ਐੱਚ. ਐੱਸ. ਫੂਲਕਾ ਨੇ ਜ਼ਿਲਾ ਜੱਜ ਪੂਨਮ ਏ. ਬਾਂਬਾ ਨੂੰ ਕਿਹਾ ਕਿ ਉਨ੍ਹਾਂ ਦੇ ਕਲਾਈਂਟ ਨੂੰ ਫੋਨ 'ਤੇ ਧਮਕੀਆਂ ਮਿਲ ਰਹੀਆਂ ਹਨ ਕਿ ਜੇ ਉਸ ਨੇ ਸੱਜਣ ਕੁਮਾਰ ਦਾ ਨਾਂ ਲਿਆ ਤਾਂ ਉਸ ਦੇ ਬੱਚਿਆਂ ਦੀ ਹੱਤਿਆ ਕਰ ਦਿੱਤੀ ਜਾਵੇਗੀ।