ਅਸਾਮ ਦੇ ਨਾਗਾਂਵ ''ਚ ਬਿਜਲੀ ਡਿੱਗਣ ਕਾਰਨ 18 ਹਾਥੀਆਂ ਦੀ ਮੌਤ

05/14/2021 3:25:55 AM

ਗੁਹਾਟੀ - ਅਸਾਮ ਦੇ ਨਾਗਾਂਵ ਜ਼ਿਲ੍ਹੇ ਦੇ ਜੰਗਲਾਂ ਵਿੱਚ ਬਿਜਲੀ ਡਿੱਗਣ ਕਾਰਨ 18 ਹਾਥੀਆਂ ਦੀ ਮੌਤ ਹੋ ਗਈ। ਜੰਗਲ ਵਿਭਾਗ  ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਦਾਅਵਾ, ਯੂ.ਪੀ. 'ਚ ਆਕਸੀਜਨ ਦੀ ਕਿੱਲਤ ਪੂਰੀ ਤਰ੍ਹਾਂ ਖ਼ਤਮ

ਪ੍ਰਧਾਨ ਮੁੱਖ ਜੰਗਲ ਰੱਖਿਅਕ (ਜੰਗਲੀ ਜੀਵਣ) ਅਮਿਤ ਸਹਾਏ ਨੇ ਦੱਸਿਆ ਕਿ ਘਟਨਾ ਕਠੀਤੋਲੀ ਰੇਂਜ ਦੇ ਪ੍ਰਸਤਾਵਿਤ ਜੰਗਲ ਖੇਤਰ ਕੁੰਡੋਲੀ ਦੀਆਂ ਪਹਾੜੀਆਂ 'ਤੇ ਹੋਈ। ਉਨ੍ਹਾਂ ਦੱਸਿਆ ਦੀ ਘਟਨਾ ਸਥਾਨ ਬਹੁਤ ਦੂਰ ਸੀ ਅਤੇ ਸਾਡੀ ਟੀਮ ਵੀਰਵਾਰ ਦੁਪਹਿਰ ਤੱਕ ਉੱਥੇ ਪਹੁੰਚ ਸਕੀ। ਹਾਥੀਆਂ ਦੀ ਲਾਸ਼ ਦੋ ਝੁੰਡ ਵਿੱਚ ਮਿਲੇ।

ਇਹ ਵੀ ਪੜ੍ਹੋ- SC ਦੀ ਸੁਣਵਾਈ ਦੇ ਸਿੱਧੇ ਪ੍ਰਸਾਰਣ 'ਤੇ ਗੰਭੀਰਤਾ ਨਾਲ ਹੋ ਰਿਹਾ ਵਿਚਾਰ: CJI ਐੱਨ.ਵੀ. ਰਮਾਨਾ

ਇਨ੍ਹਾਂ ਵਿਚੋਂ 14 ਲਾਸ਼ਾਂ ਪਹਾੜੀ ਦੇ ਉੱਤੇ ਜਦੋਂ ਕਿ ਚਾਰ ਪਹਾੜੀ ਦੇ ਹੇਠਲੇ ਹਿੱਸੇ ਵਿੱਚ ਮਿਲੀਆਂ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਵਿੱਚ ਹਾਥੀਆਂ ਦੀ ਮੌਤ ਦੀ ਵਜ੍ਹਾ ਬਿਜਲੀ ਦੇ ਡਿੱਗਣ ਕਾਰਨ ਦੱਸੀ ਗਈ ਹੈ। ਸਹੀ ਵਜ੍ਹਾ ਦਾ ਪਤਾ ਸ਼ੁੱਕਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਚੱਲੇਗਾ।

ਇਹ ਵੀ ਪੜ੍ਹੋ- ਕੋਰੋਨਾ ਕਾਰਨ ਬੇਸਹਾਰਾ ਹੋਏ ਬੱਚਿਆਂ ਨੂੰ ਇਸ ਸੂਬੇ ਦੀ ਸਰਕਾਰ ਦੇਵੇਗੀ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati