11 ਸਾਲ ਦੀ ਬੱਚੀ ਨਾਲ 7 ਮਹੀਨਿਆਂ ਤੋਂ ਸਮੂਹਿਕ  ਜਬਰ-ਜ਼ਨਾਹ ਕਰਨ ਵਾਲੇ 18 ਗ੍ਰਿਫਤਾਰ

07/18/2018 1:49:45 AM

ਚੇਨਈ-ਤਾਮਿਲਨਾਡੂ ਦੇ ਚੇਨਈ ਵਿਖੇ ਪੁਲਸ ਨੇ 11 ਸਾਲ ਦੀ ਇਕ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਦੇ ਦੋਸ਼ ਹੇਠ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਸਾਰੇ ਮੁਲਜ਼ਮ ਪਿਛਲੇ 7 ਮਹੀਨਿਆਂ ਤੋਂ ਬੱਚੀ ਨਾਲ ਜਬਰ-ਜ਼ਨਾਹ ਕਰ ਰਹੇ ਸਨ। ਪੁਲਸ ਨੇ ਇਸ ਸਬੰਧੀ ਉਸ ਬਿਲਡਿੰਗ ਦੇ ਸਕਿਓਰਿਟੀ ਗਾਰਡ ਅਤੇ ਲਿਫਟ ਆਪ੍ਰੇਟਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ, ਜਿਥੇ ਇਹ ਘਟਨਾ ਵਾਪਰੀ।  ਪੁਲਸ ਸੂਤਰਾਂ ਨੇ ਦੱਸਿਆ ਕਿ ਉਕਤ ਬਿਲਡਿੰਗ ਵਿਚ ਬੱਚੀ ਤੇ ਉਸ ਦਾ ਪਰਿਵਾਰ ਰਹਿੰਦਾ ਹੈ। ਬੱਚੀ ਨਾਲ ਬਿਲਡਿੰਗ ਵਿਚ ਰਹਿਣ ਵਾਲੇ ਉਕਤ ਵੱਖ-ਵੱਖ ਵਿਅਕਤੀਆਂ ਨੇ ਜਬਰ-ਜ਼ਨਾਹ ਕੀਤਾ। ਬੱਚੀ ਨੇ ਆਪਣੀ ਵੱਡੀ ਭੈਣ ਕੋਲ ਇਸ ਸਬੰਧੀ 2 ਦਿਨ ਪਹਿਲਾਂ ਜ਼ਿਕਰ ਕੀਤਾ, ਜਿਸ ਪਿੱਛੋਂ ਉਸ ਦੇ ਮਾਪਿਆਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।