ਹਿਮਾਚਲ : ਜ਼ਮੀਨ ਖਿਸਕਣ ਤੋਂ ਬਾਅਦ 150 ਪਿੰਡਾਂ ਨੂੰ ਸੁਰੱਖਿਅਤ ਜਗ੍ਹਾ ''ਤੇ ਭੇਜਿਆ ਗਿਆ

08/17/2017 10:52:19 AM

ਸ਼ਿਮਲਾ— ਦੇਵਭੂਮੀ ਦਾ 20 ਫੀਸਦੀ ਇਲਾਕਾ ਜ਼ਮੀਨ ਖਿਸਕਣ ਨੂੰ ਲੈ ਕੇ ਜ਼ਿਆਦਾ ਸੰਵੇਦਨਸ਼ੀਲ ਸ਼੍ਰੈਣੀਆਂ 'ਚ ਹੈ, ਜਦੋਂਕਿ 60 ਫੀਸਦੀ ਇਲਾਕਾ ਹਾਈ ਰਿਸਕ ਜੌਨ ਦਾ ਹਿੱਸਾ ਬਣਿਆ ਹੈ। ਜਿਸ ਕਰਕੇ ਹਿਮਾਚਲ ਸਰਕਾਰ ਨੇ ਆਲੇ-ਦੁਆਲੇ ਦੇ ਪਿੰਡਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜ ਦਿੱਤਾ ਹੈ। 
ਮਿਲੀ ਜਾਣਕਾਰੀ ਅਨੁਸਾਰ ਜ਼ਮੀਨ ਖਿਸਕਣ ਤੋਂ ਬਾਅਦ ਸਰਕਾਰ ਨੇ 150 ਪਿੰਡਾਂ ਨੂੰ ਸੁਰੱਖਿਅਤ ਜਗ੍ਹਾਂ ਲਿਜਾਇਆ ਗਿਆ। ਜਿਨ੍ਹਾਂ 'ਚ ਪਿੰਡ ਸਰਾਜ ਬੰਗਲਾ, ਜਘੇੜ, ਬੜਵਾਹਨ, ਰੋਪਾ, ਕੋਤਰੁਪੀ ਆਦਿ ਸ਼ਾਮਲ ਹਨ। ਦੱਸਣਾ ਚਾਹੁੰਦੇ ਹਾਂ ਕਿ ਪਠਾਨਕੋਟ-ਮੰਡੀ ਨੈਸ਼ਨਲ ਹਾਈਵੇ 'ਤੇ ਜੋਗਿੰਦਰਨਗਰ ਦੇ ਨਜ਼ਦੀਕ ਜ਼ਮੀਨ ਖਿਸਕਣ ਦੀ ਲਪੇਟ 'ਚ 2 ਬੱਸਾਂ ਆਉਣ ਨਾਲ ਬੀਤੇ ਐਤਵਾਰ ਨੂੰ 46 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕੁਝ ਲੋਕਾਂ ਮਲਬੇ ਦੇ ਹੇਠਾ ਦੱਬੇ ਗਏ ਸਨ।