ਭਾਰਤੀ ਜਵਾਨਾਂ ਲਈ ਪਾਕਿ ਨੇ ਐੱਲ.ਓ.ਸੀ. ''ਤੇ ਤਾਇਨਾਤ ਕੀਤੇ 150 ਸਨਾਈਪਰ ਸ਼ੂਟਰ

02/22/2018 12:43:49 PM

ਜੰਮੂ— ਪਾਕਿਸਤਾਨ ਨੇ ਐੈੱਲ.ਓ.ਸੀ. ਬਾਰਡਰ 'ਤੇ ਭਾਰਤੀ ਜਵਾਨਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਸਨਾਈਪਰ ਸ਼ੂਟਰਾਂ ਨੂੰ ਤਾਇਨਾਤ ਕੀਤਾ ਹੈ। ਭਾਰਤੀ ਫੌਜ ਨੇ ਆਪਣੇ ਜਵਾਨਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਪਾਕਿਸਤਾਨ ਨੇ ਆਪਣੇ ਸਨਾਈਪਰ ਸ਼ੂਟਰਾਂ ਨੂੰ ਕਿਹਾ ਹੈ ਕਿ ਜੇਕਰ ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾਉਣ 'ਚ ਕਾਮਯਾਬ ਰਹਿੰਦੇ ਹਨ ਤਾਂ ਉਨ੍ਹਾਂ ਨੂੰ 50 ਹਜ਼ਾਰ ਤੋਂ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਫੌਜ ਨੇ ਉੱਤਰੀ ਕਸ਼ਮੀਰ 'ਚ ਕੇਰਨ ਸੈਕਟਰ ਤੋਂ ਜੰਮੂ ਦੇ ਪਲਾਂਵਾਲਾ ਤੱਕ ਕੰਟਰੋਲ ਰੇਖਾ 'ਤੇ 150 ਤੋਂ ਵਧ ਅੱਤਵਾਦੀਆਂ ਨੂੰ ਸਨਾਈਪਰ ਸ਼ੂਟਿੰਗ ਲਈ ਤਾਇਨਾਤ ਕੀਤਾ ਹੈ। ਪਿਛਲੇ ਸਾਲ ਭਾਰਤੀ ਫੌਜ ਦੇ ਲੱਗਭਗ 32 ਸੈਨਾਕਰਮੀਆਂ ਪਾਕਿ ਗੋਲੀਬਾਰੀ 'ਚ ਸ਼ਹੀਦ ਹੋ ਗਏ ਸਨ। ਜਿਨ੍ਹਾਂ ਚੋਂ ਲੱਗਭਗ ਢੇਡ ਦਰਜਨ ਜਵਾਨ ਸਨਾਈਪਰ ਸ਼ੂਟਰਾਂ ਦਾ ਨਿਸ਼ਾਨਾ ਬਣੇ ਸੀ। ਇਸ ਤੋਂ ਇਲਾਵਾ ਪਾਕਿਸਤਾਨ ਨੇ ਇਨ੍ਹਾਂ ਸਨਾਈਪਰਾਂ ਨੂੰ ਮਾਛਿਲ, ਉਰੀ, ਤੰਗਧਾਰ, ਪੁੰਛ ਬਿੰਬਰ ਗਲੀ, ਰਾਮਪੁਰਾ, ਕ੍ਰਿਸ਼ਣਾ ਘਾਟੀ ਵਰਗੇ ਇਲਾਕੇ 'ਤੇ ਤਾਇਨਾਤ ਕੀਤਾ ਹੈ।
ਇਨ੍ਹਾਂ ਸ਼ੂਟਰਾਂ ਨੂੰ ਟ੍ਰੇਨਿੰਗ ਕੈਂਪ 'ਚ ਸਪੈਸ਼ਲ ਅਪਰੇਸ਼ਨ ਟੀਮ ਨੇ ਕੀਤਾ ਹੈ। 10 ਚੋਂ ਇਕ ਹੀ ਜਿਹਾਦੀ ਨੂੰ ਇਸ ਟ੍ਰੇਨਿੰਗ ਲਈ ਚੁਣਿਆ ਜਾਂਦਾ ਹੈ। ਇਸ ਨਾਲ ਹੀ ਰੈਂਕ ਦੇ ਹਿਸਾਬ ਨਾਲ ਹੀ ਇਨ੍ਹਾਂ ਨੂੰ ਪਾਕਿਸਤਾਨ ਇਨਾਮ ਵੀ ਦਿੰਦਾ ਹੈ। ਇਸ ਦੀ ਇਨਾਮ ਧਨਰਾਸ਼ੀ 5 ਤੋਂ 10 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ। ਜੇਕਰ ਕੋਈ ਸ਼ੂਟਰ ਜਵਾਨ ਨੂੰ ਸਿਰਫ ਜ਼ਖਮੀ ਕਰਦਾ ਹੈ ਤਾਂ ਉਸ ਨੂੰ 5 ਤੋਂ 10 ਹਜ਼ਾਰ ਮਿਲਦੇ ਹਨ ਅਤੇ ਜੇ ਜ਼ਿਆਦਾ ਜਵਾਨ ਸ਼ਹੀਦ ਕੀਤੇ ਜਾਣ ਤਾਂ ਉਸ ਨੂੰ ਵੱਡੀ ਰਕਮ ਦਿੱਤੀ ਜਾਂਦੀ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਇਨ੍ਹਾਂ ਸ਼ੂਟਰਾਂ ਨੂੰ ਆਸਟਰੀਆਂ, ਅਮਰੀਕਾ ਅਤੇ ਇੰਗਲੈਂਡ 'ਚ ਬਣੀ ਅਤਿਅਧੁਨਿਕ ਰਾਈਫਲਾਂ ਦਿੰਦਾ ਹੈ। ਇਹ ਭਾਰ 'ਚ ਵੀ ਹਲਕੀ ਹੁੰਦੀ ਹੈ ਅਤੇ ਉਹ ਸਹੀ ਨਿਸ਼ਾਨਾ ਲਗਾਉਂਦੀ ਹੈ। ਹਾਲਾਂਕਿ ਭਾਰਤੀ ਫੌਜ ਕੋਲ ਵੀ ਸਨਾਈਪਰ ਸ਼ੂਟਰ ਹਨ, ਜੋ ਅੰਤਰਰਾਸ਼ਟਰੀ ਸਰਹੱਦ ਤੋਂ ਲੈ ਕੇ ਕੰਟਰੋਲ ਰੇਖਾ 'ਤੇ ਮਹੱਤਰਪੂਰਨ ਸਥਾਨਾਂ 'ਤੇ ਤਾਇਨਾਤ ਹਨ। ਇਹ ਰੂਸ ਤੋਂ ਆਈ ਹੈ ਪਰ ਭਾਰ 'ਚ ਕਾਫੀ ਭਾਰੀ ਹੈ। ਇਹ 800 ਮੀਟਰ ਤੱਕ ਸਹੀ ਨਿਸ਼ਾਨਾ ਲਗਾਉਣ 'ਚ ਸਮਰਥ ਹੈ। ਭਾਰਤ ਇਨ੍ਹਾਂ ਰਾਈਫਲਾਂ ਦਾ ਹੋਰ ਵਿਕਲਪ ਤਲਾਸ਼ ਰਹੀ ਹੈ।