ਜ਼ਖਮੀ ਪਿਤਾ ਨੂੰ ਸਾਈਕਲ ''ਤੇ ਬਿਠਾ 15 ਸਾਲਾਂ ਲੜਕੀ ਗੁਰੂਗ੍ਰਾਮ ਤੋਂ ਬਿਹਾਰ ਪਹੁੰਚੀ

05/20/2020 1:32:05 PM

ਦਰਭੰਗਾ-ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਥੋੜ੍ਹੀ ਰਾਹਤ ਨਾਲ ਲਾਕਡਾਊਨ 4.0 ਜਾਰੀ ਹੈ ਪਰ ਇਸ ਦੌਰਾਨ ਵੀ ਪਰਵਾਸੀ ਮਜ਼ਦੂਰਾਂ ਦਾ ਘਰ ਜਾਣ ਦਾ ਸਿਲਸਿਲਾ ਜਾਰੀ ਹੈ। ਲਾਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੇ ਹੌਂਸਲਿਆਂ ਦਾ ਹੁਣ ਤਾਜ਼ਾ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 15 ਸਾਲਾ ਲੜਕੀ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ ਰਾਹੀਂ ਹਰਿਆਣਾ ਦੇ ਗੁਰੂਗ੍ਰਾਮ ਤੋਂ ਦਰਭੰਗਾ (ਬਿਹਾਰ) ਲੈ ਕੇ ਪਹੁੰਚੀ। 

ਦਰਅਸਲ ਦਰਭੰਗਾ ਜ਼ਿਲੇ ਦੇ ਸਿੰਹਵਾੜਾ ਬਲਾਕੇ ਦੇ ਸਿਰਹੁੱਲੀ ਪਿੰਡ ਨਿਵਾਸੀ ਮੋਹਨ ਪਾਸਵਾਨ ਗੁਰੂਗ੍ਰਾਮ 'ਚ ਰਹਿ ਕੇ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸੀ ਪਰ ਇਸ ਲਾਕਡਾਊਨ ਦੌਰਾਨ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਏ। ਉਨ੍ਹਾਂ ਕੋਲ ਮਕਾਨ ਦਾ ਕਿਰਾਇਆ ਦੇਣ ਅਤੇ ਹੋਰ ਖਰਚੇ ਲਈ ਪੈਸੇ ਨਹੀਂ ਸੀ। ਆਰਥਿਕ ਤੰਗੀ ਦੇ ਮੱਦੇਨਜ਼ਰ ਮੋਹਨ ਪਾਸਵਾਨ ਨੇ ਆਪਣੇ ਪਿੰਡ ਵਾਪਸ ਜਾਣ ਦਾ ਇਰਾਦਾ ਬਣਾਇਆ, ਤਾਂ ਉਸ ਦੀ ਧੀ ਜੋਤੀ ਜੋ ਕਿ ਸੱਤਵੀਂ ਕਲਾਸ 'ਚ ਪੜ੍ਹਦੀ ਸੀ। ਉਸ ਨੇ 500 ਰੁਪਏ 'ਚ ਸਾਈਕਲ ਖਰੀਦੀ ਅਤੇ ਆਪਣੇ ਪਿਤਾ ਨੂੰ ਸਾਈਕਲ ਤੇ ਬਿਠਾ ਕੇ 8 ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ ਆਪਣੇ ਪਿੰਡ ਪਹੁੰਚੀ।

ਜੋਤੀ ਨੇ ਦੱਸਿਆ ਕਿ 10 ਮਈ ਨੂੰ ਗੁਰੂਗ੍ਰਾਮ ਤੋਂ ਯਾਤਰਾ ਸ਼ੁਰੂ ਕੀਤੀ ਅਤੇ 16 ਮਈ ਨੂੰ ਉਹ ਆਪਣੇ ਪਿੰਡ ਪਹੁੰਚੀ। ਇੱਥੇ ਪਹੁੰਚਣ ਤੋਂ ਬਾਅਦ ਪਿੰਡ ਤੋਂ ਕੁਝ ਦੂਰੀ 'ਤੇ ਜੋਤੀ ਨੂੰ ਆਪਣੇ ਪਿਤਾ ਦੇ ਨਾਲ ਇਕ ਕੁਆਰੰਟੀਨ ਸੈਂਟਰ 'ਚ ਭੇਜ ਦਿੱਤਾ ਗਿਆ।

Iqbalkaur

This news is Content Editor Iqbalkaur