ਪਸ਼ੂਧਨ ਮੇਲੇ ''ਚ 15 ਲੱਖ ਦੇ ਝੋਟੇ ਦੀ ਮੌਤ, ਅੱਜ ਕਰਨਾ ਸੀ ਰੈਂਪ ਵਾਕ

10/29/2017 12:59:11 PM

ਝੱਜਰ — ਝੱਜਰ 'ਚ ਪਸ਼ੂਧਨ ਪ੍ਰਦਰਸ਼ਨੀ ਮੇਲੇ 'ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮੇਲੇ 'ਚ 15 ਲੱਖ ਦੀ ਕੀਮਤ ਦੇ ਝੋਟੇ ਦੀ ਮੌਤ ਹੋ ਗਈ। ਘਟਨਾ ਅਨੁਸਾਰ ਝੋਟੇ ਦੀ ਤਬੀਅਤ ਖਰਾਬ ਹੋਣ 'ਤੇ ਡਾਕਟਰ ਨੂੰ ਬੁਲਾਇਆ ਗਿਆ ਸੀ। ਡਾਕਟਰ ਨੇ ਦਵਾਈ ਲਿਖੀ ਜੋ ਕਿ ਝੋਟੇ ਨੂੰ ਬਾਜ਼ਾਰ ਤੋਂ ਲਿਆ ਕੇ ਦਿੱਤੀ ਗਈ ਪਰ ਜਦੋਂ ਉਸਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਅਤੇ ਐਂਬੂਲੈਂਸ ਵੀ ਨਹੀਂ ਮਿਲੀ ਅਤੇ ਡਾਕਟਰ ਵੀ ਨਹੀਂ ਮਿਲਿਆ, ਤਾਂ ਉਸਦੀ ਮੌਤ ਹੋ ਗਈ।


ਜਾਣਕਾਰੀ ਅਨੁਸਾਰ ਹਿਸਾਰ ਦੇ ਪੁੱਠੀ ਪਿੰਡ ਦੇ ਰਾਜਨਾਰਾਇਣ ਆਪਣੇ ਝੋਟੇ ਨਾਲ ਪ੍ਰਦਰਸ਼ਨੀ 'ਚ ਹਿੱਸਾ ਲੈਣ ਆਇਆ ਸੀ। ਰਾਜਨਾਰਾਇਣ ਨੇ ਝੋਟੇ ਨੂੰ ਅੱਜ ਪ੍ਰਦਰਸ਼ਨ ਅਤੇ ਰੈਂਪ ਵਾਕ ਕਰਵਾਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਪਸ਼ੂ ਪਾਲਕਾਂ ਨੇ ਮੇਲੇ ਦੇ ਪ੍ਰਬੰਧਕਾਂ 'ਤੇ ਖਰਾਬ ਅਤੇ ਬਦਬੂਦਾਰ ਚਾਰਾ ਦੇਣ ਦਾ ਦੋਸ਼ ਲਗਾਇਆ ਹੈ।


ਪਸ਼ੂਪਾਲਕਾਂ ਦਾ ਕਹਿਣਾ ਹੈ ਕਿ ਮੇਲੇ 'ਚ ਨਾ ਤਾਂ ਪਸ਼ੂਆਂ ਨੂੰ ਸਹੀ ਤਰੀਕੇ ਨਾਲ ਬੰਣਨ ਦੀ ਜਗ੍ਹਾ ਹੈ ਅਤੇ ਨਾ ਹੀ ਪਸ਼ੂਆਂ ਲਈ ਪੌਸ਼ਟਿਕ ਚਾਰੇ ਦੀ ਵਿਵਸਥਾ ਕੀਤੀ ਗਈ ਹੈ। ਮੇਲੇ 'ਚ ਲੋਕਾਂ ਨੂੰ ਲਿਆਉਣ ਲਈ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੇ ਕਿਹਾ ਸੀ ਕਿ ਮੇਲੇ 'ਚ ਰਹਿਣ, ਖਾਣ ਅਤੇ ਡਾਕਟਰੀ ਸੁਵਿਧਾ ਦਿੱਤੀ ਜਾਣਗੀਆਂ। ਵਿਵਸਥਾਵਾਂ ਤੋਂ ਪਰੇਸ਼ਾਨ ਅਤੇ ਨਾਰਾਜ਼ ਪਸ਼ੂ ਪਾਲਕ ਮੇਲਾ ਛੱਡ ਕੇ ਜਾ ਰਹੇ ਹਨ। ਪਸ਼ੂ ਪਾਲਕਾਂ ਦਾ ਦੋਸ਼ ਹੈ ਕਿ ਜਗ੍ਹਾ ਨਾ ਹੋਣ ਦੇ ਕਾਰਨ ਜੰਗਲ 'ਚ ਪਸ਼ੂ ਬੰਨਣੇ ਪੈ ਰਹੇ ਹਨ। ਲੋਕਾਂ ਦੀ ਸਮੱਸਿਆ ਨੂੰ ਦੇਖਣ ਲਈ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਸਮੱਸਿਆ ਦਾ ਹੱਲ ਨਹੀਂ ਲੱਭਿਆ।