ਕਾਂਗਰਸ-ਬੀਜੇਪੀ ਦੇ 147 ਬਾਗੀ ਬਣੇ ਆਪਣੀ ਪਾਰਟੀ ਲਈ ਚੁਣੌਤੀ

10/26/2017 3:57:44 PM

ਸ਼ਿਮਲਾ — ਹਿਮਾਚਲ ਪ੍ਰਦੇਸ਼ ਚੋਣਾਂ 'ਚ ਕੁਝ ਹੀ ਦਿਨ ਬਚੇ ਹਨ। ਚੋਣਾਂ ਜਿੱਤਣ ਲਈ ਬੀਜੇਪੀ ਅਤੇ ਕਾਂਗਰਸ ਦੋਵੇਂ ਹੀ ਆਪਣੇ-ਆਪਣੇ ਪੈਂਤਰੇ ਅਜ਼ਮਾ ਰਹੇ ਹਨ। ਦੂਸਰੇ ਪਾਸੇ ਦੋਵੇਂ ਪਾਰਟੀਆਂ ਆਪਣੇ ਬਾਗੀ ਹੋ ਚੁੱਕੇ ਉਮੀਦਾਦਵਾਰ ਅੱਗੇ ਲਾਚਾਰ ਦਿਖਾਈ ਦੇ ਰਹੀਆਂ ਹਨ। ਹਿਮਾਚਲ ਚੋਣ ਮੈਦਾਨ 'ਚ ਕੁੱਲ ਮਿਲਾ ਕੇ 147 ਉਮੀਦਵਾਰਾਂ ਹਨ ਜਿਨ੍ਹਾਂ ਆਪਣੀ ਪਾਰਟੀ ਦੇ ਵੱਟ ਕੱਢਣ ਦਾ ਮਨ ਬਣਾ ਲਿਆ ਹੈ। ਵਿਧਾਨ ਸਭਾ ਚੋਣਾਂ 'ਚ ਬਾਗੀ ਸਿਆਸੀ ਗਣਿਤ ਵਿਗਾੜਣ ਦੀ ਤਿਆਰੀ 'ਚ ਹਨ। ਇਸ ਵਾਰ ਕੁੱਲ 147 ਬਾਗੀਆਂ ਨੇ ਮੈਦਾਨ 'ਚ ਉਤਰੇ  ਹਨ। ਟਿਕਟ ਨਾ ਮਿਲਣ ਤੋਂ ਨਾਰਜ਼ ਇਹ ਉਮੀਦਵਾਰ ਆਪਣੀਆਂ ਪਾਰਟੀਆਂ ਨਾਲ ਬਗਾਵਤ ਦਾ ਮਨ ਬਣਾ ਚੁੱਕੇ ਹਨ। ਵੀਰਵਾਰ ਸ਼ਾਮ 5 ਵਜੇ ਤੱਕ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਪਾਰਟੀਆਂ ਬਾਗੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਈ ਬਾਗੀਆਂ ਨੂੰ ਤਾਂ ਪਾਰਟੀ ਵਾਲੇ ਮਨਾਉਣ 'ਚ ਕਾਮਯਾਬ ਹੋਏ ਹਨ ਅਤੇ ਕਈ ਅਜੇ ਤੱਕ ਅੜੇ ਹਨ। ਬਗਾਵਤ ਕਰਨ ਵਾਲਿਆਂ 'ਚ ਕਈ ਵੱਡੇ ਨਾਂ ਸ਼ਾਮਲ ਹਨ। ਇਸ ਸਮੇਂ ਪਾਰਟੀ ਦੇ ਸੀਨੀਅਰ ਨੇਤਾਵਾਂ ਵਲੋਂ ਬਾਗੀਆਂ 'ਤੇ ਦਬਾਓ ਬਣਾ ਰਹੀ ਹੈ। ਕਾਂਗਰਸ ਲਈ ਰਾਹਤ ਦੀ ਖਬਰ ਇਹ ਹੈ ਕਿ ਹਮੀਰਪੁਰ ਜ਼ਿਲੇ ਦੀ ਭੋਰੰਜ ਸੀਟ 'ਤੇ ਕਾਂਗਰਸ ਦੇ ਬਾਗੀ ਪ੍ਰੇਮ ਕੌਸ਼ਲ ਨੇ ਆਪਣਾ ਨਾਮ ਵਾਪਸ ਲੈ ਲਿਆ ਹੈ। ਇਸੇ ਤਰ੍ਹਾਂ ਸ਼ਿਮਲਾ ਪੇਂਡੂ ਸੀਟ ਤੋਂ ਵੀ ਕਾਂਗਰਸ ਦੇ 2 ਬਾਗੀ ਖੇਮਰਾਜ ਅਤੇ ਦੇਵੇਂਦਰ ਠਾਕੁਰ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਹਨ।