ਕਸ਼ਮੀਰ ਘਾਟੀ ''ਚ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਣ ਵਾਲੇ 143 ਲੋਕ ਗ੍ਰਿਫਤਾਰ

05/04/2021 11:44:23 PM

ਸ਼੍ਰੀਨਗਰ - ਕਸ਼ਮੀਰ ਘਾਟੀ ਵਿੱਚ ਪੁਲਸ ਨੇ ਕੋਵਿਡ-19 'ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਲਗਾਏ ਗਏ ਲਾਕਡਾਊਨ ਦੀ ਉਲੰਘਣਾ ਕਰਣ ਨੂੰ ਲੈ ਕੇ ਪਿਛਲੇ 24 ਘੰਟੇ ਦੌਰਾਨ 143 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿ ਬਡਗਾਮ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਵਿੱਚ ਨਿਯਮਾਂ ਦੀ ਉਲੰਘਣਾ ਕਰਣ 'ਤੇ ਵਾਹਨ ਵੀ ਜ਼ਬਤ ਕੀਤੇ ਗਏ। ਇੱਕ ਅਧਿਕਾਰੀ ਨੇ ਕਿਹਾ, ‘‘ਪਿਛਲੇ 24 ਘੰਟੇ  ਦੌਰਾਨ ਕਸ਼ਮੀਰ ਘਾਟੀ ਵਿੱਚ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਣ 'ਤੇ ਪੁਲਸ ਨੇ 143 ਲੋਕਾਂ ਨੂੰ ਗ੍ਰਿਫਤਾਰ ਕੀਤਾ, 79 ਐੱਫ.ਆਈ.ਆਰ. ਦਰਜ ਕੀਤੀ ਅਤੇ 620 ਲੋਕਾਂ ਤੋਂ 84,930 ਰੂਪਏ ਜੁਰਮਾਨਾ ਵਸੂਲਿਆ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਜੰਮੂ ਕਸ਼ਮੀਰ ਪੁਲਸ ਨੇ ਇਸ ਇਨਫੈਕਸ਼ਨ ਬਾਰੇ ਲੋਕਾਂ ਨੂੰ ਜਾਗਰੂਕ ਕਰਣ ਦੀ ਆਪਣੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ।

Inder Prajapati

This news is Content Editor Inder Prajapati