ਬ੍ਰਿਕਸ ਦੇਸ਼ਾਂ ਦਾ 12ਵਾਂ ਸਿਖਰ ਸੰਮੇਲਨ ਅੱਜ, ਸ਼ਾਮਲ ਹੋਣਗੇ ਪੀ.ਐੱਮ. ਮੋਦੀ

11/16/2020 11:05:18 PM

ਨਵੀਂ ਦਿੱਲੀ - ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12ਵੇਂ ਬ੍ਰਿਕਸ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਇਸ ਸਿਖਰ ਸੰਮੇਲਨ ਦਾ ਪ੍ਰਬੰਧ ਵਰਚੁਅਲ ਤਰੀਕੇ ਨਾਲ 17 ਨਵੰਬਰ ਨੂੰ ਕੀਤਾ ਜਾਵੇਗਾ।

ਮੰਤਰਾਲਾ ਨੇ ਦੱਸਿਆ ਕਿ ਇਸ ਵਾਰ ਸੰਮੇਲਨ ਦੀ ਥੀਮ ‘ਸੰਸਾਰਿਕ ਸਥਿਰਤਾ, ਸਾਂਝਾ ਸੁਰੱਖਿਆ ਅਤੇ ਨਵੀਨਤਮ ਵਿਕਾਸ' ਰਹੇਗੀ। ਦੱਸ ਦਈਏ ਕਿ ਬ੍ਰਿਕਸ ਦੇਸ਼ਾਂ ਦੇ ਸੰਗਠਨ 'ਚ ਪੰਜ ਤੇਜ਼ ਰਫ਼ਤਾਰ ਨਾਲ ਉੱਭਰ ਰਹੀ ਅਰਥ ਵਿਅਵਸਥਾਵਾਂ ਵਾਲੇ ਦੇਸ਼ ਹਨ। ਇਨ੍ਹਾਂ 'ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।

ਮੰਤਰਾਲਾ ਨੇ ਇਸ ਸੰਬੰਧ 'ਚ ਕਿਹਾ ਕਿ 12ਵਾਂ ਬ੍ਰਿਕਸ ਸਿਖਰ ਸੰਮੇਲਨ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਅਤੇ ਕੋਵਿਡ-19 ਵਿਸ਼ਵ ਮਹਾਮਾਰੀ ਵਿਚਾਲੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ 'ਚ ਮੈਂਬਰ ਦੇਸ਼ਾਂ ਦੇ ਨੇਤਾ ਵਿਸ਼ਵ ਵਿਆਪੀ ਦ੍ਰਿਸ਼ ਦੇ ਪ੍ਰਮੁੱਖ ਮੁੱਦਿਆਂ ਅਤੇ ਆਪਸੀ ਸਹਿਯੋਗ 'ਤੇ ਚਰਚਾ ਕਰਨਗੇ।
ਇਹ ਵੀ ਪੜ੍ਹੋ: ਮਦੁਰੈ 'ਚ ਸਨਸਨੀਖੇਜ ਵਾਰਦਾਤ, ਵਿਚਕਾਰ ਸੜਕ ਵੱਢਿਆ ਨੌਜਵਾਨ ਦਾ ਸਿਰ

ਇਸ 'ਚ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਬਹੁਪੱਖੀ ਪ੍ਰਣਾਲੀ ਦੇ ਉਪਰਾਲਿਆਂ 'ਚ ਸੁਧਾਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਿਖਰ ਸੰਮੇਲਨ 'ਚ ਅੱਤਵਾਦ ਖ਼ਿਲਾਫ ਜੰਗ 'ਚ ਸਹਿਯੋਗ, ਵਪਾਰ, ਸਿਹਤ, ਊਰਜਾ ਅਤੇ ਲੋਕਾਂ ਨਾਲ ਲੋਕਾਂ ਦਾ ਆਦਾਨ-ਪ੍ਰਦਾਨ 'ਤੇ ਵੀ ਚਰਚਾ ਹੋਵੇਗੀ।

ਅਗਲੇ ਬ੍ਰਿਕਸ ਸਿਖਰ ਸੰਮੇਲਨ ਲਈ ਭਾਰਤ ਨੂੰ ਸੌਂਪੀ ਜਾਵੇਗੀ ਪ੍ਰਧਾਨਗੀ
ਮੰਤਰਾਲਾ ਨੇ ਕਿਹਾ, ‘ਬੈਠਕ 'ਚ ਅਗਲੇ ਬ੍ਰਿਕਸ ਸਿਖਰ ਸੰਮੇਲਨ ਲਈ ਭਾਰਤ ਨੂੰ ਪ੍ਰਧਾਨਗੀ ਸੌਂਪੀ ਜਾਵੇਗੀ। ਭਾਰਤ 2021 'ਚ ਹੋਣ ਵਾਲੇ 13ਵੇਂ ਬ੍ਰਿਕਸ ਦੇਸ਼ਾਂ ਦੇ ਸਿਖਰ ਸੰਮੇਲਨ ਦੀ ਮੇਜਬਾਨੀ ਕਰੇਗਾ। ਇਸ ਤੋਂ ਪਹਿਲਾਂ ਭਾਰਤ ਨੇ 2012 ਅਤੇ 2016 'ਚ ਬ੍ਰਿਕਸ ਦੇਸ਼ਾਂ ਦੇ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ ਹੈ।’

Inder Prajapati

This news is Content Editor Inder Prajapati