11 ਸਾਲ ਦੇ ਬੱਚੇ ਨੇ ਕਿਹਾ, ''ਮੈਂ ਜਿਊਣਾ ਚਾਹੁੰਦਾ ਹਾਂ, ਮਦਦ ਕਰੋ ਪੀ.ਐੱਮ. ਮੋਦੀ ਜੀ'' (ਤਸਵੀਰਾਂ)

06/28/2016 1:00:59 PM

ਆਗਰਾ— ਇੱਥੇ ਇਕ 11 ਸਾਲਾ ਬੱਚੇ ਨੇ ਆਪਣੇ ਇਲਾਜ ''ਚ ਆਰਥਿਕ ਮਦਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਇਕ ਪੱਤਰ ਲਿਖਿਆ ਹੈ। ਬੱਚੇ ਦਾ ਨਾਂ ਅੰਸ਼  ਉਪ੍ਰੇਤੀ ਹੈ ਅਤੇ ਉਹ ਬਲੱਡ ਕੈਂਸਰ ਨਾਲ ਪੀੜਤ ਹੈ। ਅੰਸ਼ ਨੇ ਆਪਣੇ ਪੱਤਰ ''ਚ ਲਿਖਿਆ ਹੈ ਕਿ ਇਸ ਬੀਮਾਰੀ ਦਾ ਇਲਾਜ ਉਸ ਦੀ ਜ਼ਿੰਦਗੀ ਲਈ ਬੇਹੱਦ ਜ਼ਰੂਰੀ ਹੈ। ਅੰਸ਼ ਨੇ ਕਿਹਾ,''''ਮੈਂ ਸਿਰਫ 11 ਸਾਲ ਦਾ ਹਾਂ ਅਤੇ ਅਜੇ ਜਿਊਂਣਾ ਚਾਹੁੰਦਾ ਹਾਂ। ਪੈਸਿਆਂ ਦੀ ਕਮੀ ਕਾਰਨ ਮੇਰਾ ਅਲੋਪਥਿਕ ਇਲਾਜ ਬੰਦ ਕਰਾਉਣਾ ਪਿਆ ਅਤੇ ਹੁਣ ਆਯੂਰਵੈਦਿਕ ਇਲਾਜ ਚੱਲ ਰਿਹਾ ਹੈ।'''' ਅੰਸ਼ ਪਿਛਲੇ 3 ਸਾਲਾਂ ਤੋਂ ਇਸ ਬੀਮਾਰੀ ਨਾਲ ਪੀੜਤ ਹੈ। ਅੰਸ਼ ਦੇ ਮਾਤਾ-ਪਿਤਾ ਨੂੰ ਉਸ ਦੇ ਇਲਾਜ ਲਈ ਸਭ ਕੁਝ, ਇੱਥੋਂ ਤੱਕ ਕਿ ਗੋਕੁਲਪੁਰਾ ਸਥਿਤ ਆਪਣੀ ਘਰ ਵੀ ਵੇਚਣ ਲਈ ਮਜ਼ਬੂਰ ਹੋਣਾ ਪਿਆ। ਅੰਸ਼ ਦੇ ਪਿਤਾ ਕ੍ਰਿਸ਼ਨ ਦੱਤ ਉਪ੍ਰੇਤੀ ਹਨ, ਜੋ ਇਕ ਸੰਗਮਰਮਰ ਚਮਕਾਉਣ ਵਾਲੀ ਫੈਕਟਰੀ ''ਚ ਮਜ਼ਦੂਰ ਦੇ ਤੌਰ ''ਤੇ ਕੰਮ ਕਰਦੇ ਹਨ।
ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਹੁਣ ਤੱਕ ਅੰਸ਼ ਇਲਾਜ ''ਤੇ ਲਗਭਗ 12 ਲੱਖ ਰੁਪਏ ਖਰਚ ਹੋ ਚੁੱਕੇ ਹਨ। ਇਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਸਮੇਤ ਸਾਰੀ ਸੰਪਤੀ ਵੇਚਣੀ ਪਈ ਹੈ। ਹੁਣ ਉਨ੍ਹਾਂ ਕੋਲ ਅੰਸ਼ ਦੇ ਇਲਾਜ ਲਈ ਕੁਝ ਵੀ ਨਹੀਂ ਬਚਿਆ ਹੈ। ਅੰਸ਼ ਦਾ ਇਲਾਜ ਜੈਪੁਰ ਦੇ ਭਗਵਾਨ ਮਹਾਵੀਰ ਕੈਂਸਰ ਹਸਪਤਾਲ ''ਚ ਚੱਲ ਰਿਹਾ ਹੈ। ਅੰਸ਼ ਦੇ ਪਿਤਾ ਨੇ ਦੱਸਿਆ ਕਿ ਹੁਣ ਉਹ ਅੰਸ਼ ਦੇ ਇਲਾਜ ਦਾ ਖਰਚ ਨਹੀਂ ਚੁੱਕ ਸਕਦੇ ਅਤੇ ਉਨ੍ਹਾਂ ਨੇ ਮਦਦ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਪੱਤਰ ਸਪੀਡ ਪੋਸਟ ਰਾਹੀਂ ਪੀ.ਐੱਮ.ਓ. ਨੂੰ ਭੇਜ ਦਿੱਤਾ ਹੈ। ਇਸ ਮਹੀਨੇ ਦੀ ਸ਼ੁਰੂਆਤ ''ਚ ਅਜਿਹੇ ਹੀ ਇਕ ਮਾਮਲੇ ''ਚ ਪੀ.ਐੱਮ.ਓ. ਨੇ ਪੁਣੇ ਦੀ ਇਕ 6 ਸਾਲ ਦੀ ਬੱਚੀ ਦੀ ਮਦਦ ਕੀਤੀ ਸੀ। ਬੱਚੀ ਨੇ ਵੀ ਪ੍ਰਧਾਨ ਮੰਤਰੀ ਆਪਣੇ ਦਿਲ ਦੇ ਆਪਰੇਸ਼ਨ ਲਈ ਅਜਿਹਾ ਹੀ ਇਕ ਪੱਤਰ ਲਿਖਿਆ ਸੀ।

Disha

This news is News Editor Disha