ਅੱਜ ਰਾਜਸਥਾਨ ਸਰਕਾਰ ''ਚ 11 ਕੈਬਨਿਟ ਅਤੇ 4 ਰਾਜ ਮੰਤਰੀ ਚੁੱਕਣਗੇ ਸਹੁੰ

11/21/2021 2:53:44 AM

ਜੈਪੁਰ : ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਅਗਵਾਈ ਵਾਲੇ ਮੰਤਰੀਮੰਡਲ ਵਿੱਚ ਫੇਰਬਦਲ ਦੇ ਤਹਿਤ 15 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਇਸ ਵਿੱਚ 11 ਕੈਬਨਿਟ ਅਤੇ ਚਾਰ ਰਾਜ ਮੰਤਰੀ ਹੋਣਗੇ। ਸਹੁੰ ਚੁੱਕ ਸਮਾਗਮ ਐਤਵਾਰ ਸ਼ਾਮ ਚਾਰ ਵਜੇ ਰਾਜ ਭਵਨ ਵਿੱਚ ਹੋਵੇਗਾ। 

 ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਵਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੈਬਨਿਟ ਮੰਤਰੀ ਦੇ ਰੂਪ ਵਿੱਚ ਹੇਮਾਰਾਮ ਚੌਧਰੀ, ਮਹਿੰਦਰਜੀਤ ਮਾਲਵੀਆ, ਰਾਮਲਾਲ ਜਾਟ, ਮਹੇਸ਼ ਜੋਸ਼ੀ, ਵਿਸ਼ਵੇਂਦਰ ਸਿੰਘ, ਰਮੇਸ਼ ਮੀਣਾ, ਮਮਤਾ ਭੂਪੇਸ਼, ਭਜਨਲਾਲ ਜਾਟਵ, ਟੀਕਾਰਾਮ ਜੂਲੀ, ਗੋਵਿੰਦ ਰਾਮ ਮੇਘਵਾਲ ਅਤੇ ਸ਼ਕੁੰਤਲਾ ਰਾਵਤ ਨੂੰ ਸਹੁੰ ਚੁਕਾਈ ਜਾਵੇਗੀ। ਉਥੇ ਹੀ, ਵਿਧਾਇਕ ਜਾਹਿਦਾ ਖਾਨ, ਬ੍ਰਜੇਂਦਰ ਓਲਾ, ਰਾਜੇਂਦਰ ਗੁੜਾ ਅਤੇ ਮੁਰਾਰੀਲਾਲ ਮੀਣਾ ਨੂੰ ਰਾਜਮੰਤਰੀ ਦੇ ਰੂਪ ਵਿੱਚ ਸਹੁੰ ਚੁਕਾਈ ਜਾਵੇਗੀ। 

ਇਹ ਵੀ ਪੜ੍ਹੋ - ਗਹਿਲੋਤ ਮੰਤਰੀ ਮੰਡਲ ਦੇ ਸਾਰੇ ਮੰਤਰੀਆਂ ਨੇ ਦਿੱਤਾ ਅਸਤੀਫਾ, ਕੱਲ 2 ਵਜੇ ਹੋਵੇਗੀ ਵਿਧਾਇਕਾਂ ਦੀ ਬੈਠਕ

ਇਸ ਸੂਚੀ ਵਿੱਚ ਪਾਇਲਟ ਖੇਮੇ ਤੋਂ ਹੇਮਾਰਾਮ ਚੌਧਰੀ, ਰਮੇਸ਼ ਮੀਣਾ, ਮੁਰਾਰੀਲਾਲ ਮੀਣਾ ਅਤੇ ਬ੍ਰਜੇਂਦਰ ਓਲਾ ਦਾ ਨਾਮ ਹੈ। ਉਥੇ ਹੀ, ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਕਾਂਗਰਸ ਵਿੱਚ ਆਏ ਛੇ ਵਿਧਾਇਕਾਂ ਵਿੱਚੋਂ ਰਾਜੇਂਦਰ ਗੁੜਾ ਨੂੰ ਵੀ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਪਿਛਲੇ ਸਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਖ਼ਿਲਾਫ਼ ਬਗਾਵਤੀ ਰੁਖ਼ ਅਪਨਾਏ ਜਾਣ ਦੇ ਸਮੇਂ ਤਤਕਾਲੀਨ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਲ-ਨਾਲ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਣਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ ਵਿਸ਼ਵੇਂਦਰ ਸਿੰਘ, ਰਮੇਸ਼ ਮੀਣਾ ਦਾ ਨਾਮ ਉਨ੍ਹਾਂ ਮੰਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਸਹੁੰ ਚੁਕਾਈ ਜਾਵੇਗੀ।

ਇਹ ਵੀ ਪੜ੍ਹੋ - ਤੇਲੰਗਾਨਾ ਸਰਕਾਰ ਦਾ ਵੱਡਾ ਐਲਾਨ, ਅੰਦੋਲਨ 'ਚ ਮਰਨ ਵਾਲੇ ਕਿਸਾਨ ਪਰਿਵਾਰਾਂ ਨੂੰ ਮਿਲਣਗੇ 3-3 ਲੱਖ ਰੁਪਏ

ਇਸ ਤੋਂ ਪਹਿਲਾਂ, ਸ਼ਨੀਵਾਰ ਸ਼ਾਮ ਮੰਤਰੀਮੰਡਲ ਦੀ ਬੈਠਕ ਵਿੱਚ ਸਾਰੇ ਮੰਤਰੀਆਂ ਨੇ ਆਪਣੇ ਅਸਤੀਫੇ ਸੌਂਪ ਦਿੱਤੇ।  ਮੁੱਖ ਮੰਤਰੀ ਗਹਿਲੋਤ ਰਾਤ ਵਿੱਚ ਰਾਜ ਭਵਨ ਵਿੱਚ ਰਾਜਪਾਲ ਕਲਰਾਜ ਮਿਸ਼ਰਾ ਨੂੰ ਮਿਲੇ। ਬੈਠਕ ਤੋਂ ਬਾਅਦ ਰਾਜ ਭਵਨ ਦੇ ਬਿਆਨ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਗਹਿਲੋਤ ਨੇ ਰਾਜਪਾਲ ਮਿਸ਼ਰਾ ਨਾਲ ਮੁਲਾਕਾਤ ਕਰ, ਕੈਬਨਿਟ ਮੰਤਰੀ ਰਘੁ ਸ਼ਰਮਾ, ਹਰੀਸ਼ ਚੌਧਰੀ ਅਤੇ ਰਾਜ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਦੇ ਅਸਤੀਫੇ ਸੌਂਪੇ।

ਬਿਆਨ ਅਨੁਸਾਰ ਰਾਜਪਾਲ ਮਿਸ਼ਰਾ ਨੇ ਮੁੱਖ ਮੰਤਰੀ ਦੀ ਸਿਫਾਰਿਸ਼'ਤੇ ਇਹ ਅਸਤੀਫੇ ਤੱਤਕਾਲ ਪ੍ਰਭਾਵ ਨਾਲ ਸਵੀਕਾਰ ਕਰ ਲਏ। ਤਿੰਨੋਂ ਮੰਤਰੀ ਸੰਗਠਨ ਵਿੱਚ ਕੰਮ ਕਰਨ ਦੀ ਇੱਛਾ ਦੇ ਨਾਲ ਆਪਣੇ ਅਸਤੀਫੇ ਪਹਿਲਾਂ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤੇ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati