ਲੜਕੀ ਨਾਲ ਪਿਆਰ ਕਰਨਾ 10ਵੀਂ ਦੇ ਵਿਦਿਆਰਥੀ ਨੂੰ ਪਿਆ ਭਾਰੀ, ਰੇਲ ਅੱਗੇ ਛਾਲ ਮਾਰ ਦਿੱਤੀ ਜਾਨ (ਤਸਵੀਰਾਂ)

03/24/2017 10:02:51 AM

ਜੀਂਦ— ਲੜਕੀ ਨਾਲ ਪਿਆਰ ਕਰਨਾ ਇਕ ਹੋਰ ਨੌਜਵਾਨ ਨੂੰ ਭਾਰੀ ਪਿਆ। ਲੜਕੀ ਦੇ ਪਰਿਵਾਰ ਵਾਲਿਆਂ ਦੀ ਕੁੱਟਮਾਰ ਕਾਰਨ ਇਕ ਨੌਜਵਾਨ ਨੇ ਬੀਤੀ ਰਾਤ ਅੰਬਾਲਾ ਰੇਲ ਖੰਡ ''ਤੇ ਗੰਨੌਰ ਅਤੇ ਭੋੜਵਾਲ ਮਾਜਰੀ ਰੇਲਵੇ ਸਟੇਸ਼ਨ ਦਰਮਿਆਨ ਰੇਲ ਹੇਠਾਂ ਛਾਲ ਮਾਰ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਸੁਭਾਸ਼ ਪੁੱਤਰ ਸੁਰੇਂਦਰ ਕਸ਼ਯਪ ਵਾਸੀ ਜੌਰਾਸੀ ਖਾਸ ਸਮਾਲਖਾ ਦੇ ਰੂਪ ''ਚ ਹੋਈ ਹੈ। ਮ੍ਰਿਤਕ 10ਵੀਂ ਜਮਾਤ ਦਾ ਵਿਦਿਆਰਥੀ ਸੀ। ਪੇਪਰ ਦੇਣ ਤੋਂ ਬਾਅਦ ਲੜਕੀ ਨੂੰ ਮਿਲਣ ਗਿਆ ਸੀ। ਉੱਥੇ ਲੜਕੀ ਦੇ ਜੀਜੇ ਨੇ ਉਸ ਨੂੰ ਲੜਕੀ ਨਾਲ ਮਿਲਦੇ ਦੇਖ ਲਿਆ। ਲੜਕੇ ਦੇ ਪਰਿਵਾਰ ਵਾਲੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾ ਰਹੇ ਹਨ। ਰੇਲਵੇ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ''ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਪੁਲਸ ਹਰ ਪਹਿਲੂ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਨੌਜਵਾਨ ਦੇ ਚਾਚਾ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਦਾ ਪਿੰਡ ਦੀ ਹੀ ਇਕ ਲੜਕੀ ਨਾਲ ਪਿਆਰ ਦਾ ਚੱਕਰ ਸੀ। ਵੀਰਵਾਰ ਨੂੰ ਸੁਭਾਸ਼ ਆਪਣਾ ਪੇਪਰ ਦੇ ਕੇ ਲੜਕੀ ਨੂੰ ਮਿਲਣ ਗਿਆ ਸੀ। ਉੱਥੇ ਲੜਕੀ ਦੇ ਜੀਜੇ ਨੇ ਦੇਖ ਲਿਆ ਸੀ। ਉਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਦੇ ਪਰਿਵਾਰ ਵਾਲਿਆਂ ''ਤੇ ਹਮਲਾ ਕਰ ਦਿੱਤਾ ਅਤੇ ਉਸੇ ਸਮੇਂ ਤੋਂ ਸੁਭਾਸ਼ ਗਾਇਬ ਸੀ। ਮ੍ਰਿਤਕ ਲੜਕੇ ਸੁਭਾਸ਼ ਦੇ ਚਾਚਾ ਸ਼ਿਵ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ''ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਦਮੇ ''ਚ ਸੀ। ਸ਼ੁੱਕਰਵਾਰ ਨੂੰ ਸਵੇਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਭਤੀਜੇ ਨੇ ਰੇਲ ਨਾਲ ਕੱਟ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਇਸ ਲਈ ਪਿੰਡ ਦੇ ਹੀ ਕੁਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰੀ ਰੇਲਵੇ ਚੌਕੀ ਇੰਚਾਰਜ ਮਹਾਬੀਰ ਤੋਮਰ ਨੇ ਦੱਸਿਆ ਕਿ ਰੇਲਵੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਭੋੜਵਾਲ ਮਾਜਰੀ ਰੇਲਵੇ ਸਟੇਸ਼ਨ ਕੋਲ ਇਕ ਨੌਜਵਾਨ ਦੀ ਲਾਸ਼ ਪਈ ਹੈ। ਮੌਕੇ ''ਤੇ ਜਾ ਕੇ ਦੇਖਿਆ ਤਾਂ ਇਕ ਲਾਸ਼ ਰੇਲਵੇ ਲਾਈਨ ''ਤੇ ਪਈ ਸੀ ਅਤੇ ਉਸ ਕੋਲੋਂ ਉਸ ਦਾ ਮੋਬਾਈਲ ਫੋਨ ਮਿਲਿਆ ਹੈ, ਜਿਸ ਨਾਲ ਉਸ ਦੀ ਪਛਾਣ ਹੋ ਸਕੀ ਹੈ। ਮ੍ਰਿਤਕ ਸੁਭਾਸ਼ ਜੌਰਾਸੀ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਲਾਸ਼ ਨੂੰ ਕਬਜ਼ੇ ''ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Disha

This news is News Editor Disha