PM ਮੋਦੀ ਦੀ ''ਮਨ ਕੀ ਬਾਤ'' ਦਾ 108ਵਾਂ ਐਪੀਸੋਡ, ਬੋਲੇ- ਇਹ ਅੰਕ ਆਸਥਾ ਨਾਲ ਜੁੜਿਆ

12/31/2023 1:26:27 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ 31 ਦਸੰਬਰ ਨੂੰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਜਨਤਾ ਨੂੰ ਸੰਬੋਧਨ ਕੀਤਾ। 'ਮਨ ਕੀ ਬਾਤ' ਦਾ ਇਹ 108ਵਾਂ ਐਪੀਸੋਡ ਹੈ। ਪ੍ਰੋਗਰਾਮ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ 108 ਅੰਕ ਦਾ ਵੱਡਾ ਮਹੱਤਵ ਹੈ। ਇਹ ਅੰਕ ਆਸਥਾ ਨਾਲ ਜੁੜਿਆ ਹੈ। ਇਸ ਲਈ ਮਨ ਕੀ ਬਾਤ ਦਾ 108ਵਾਂ ਐਪੀਸੋਡ ਮੇਰੇ ਲਈ ਹੋਰ ਖ਼ਾਸ ਹੋ ਗਿਆ ਹੈ। ਬੀਤੇ ਐਪੀਸੋਡ 'ਚ ਅਸੀਂ ਜਨ ਹਿੱਸੇਦਾਰੀ ਦੇ ਕਈ ਪੜਾਅ ਪਾਰ ਕੀਤੇ ਹਨ। ਸਾਨੂੰ ਹੁਣ ਨਵੀਂ ਤੇਜ਼ੀ ਨਾਲ ਨਵੇਂ ਸੰਕਲਪਾਂ ਨਾਲ ਅੱਗੇ ਵਧਣਾ ਚਾਹੀਦਾ। ਪੀ.ਐੱਮ. ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ 2024 ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਸਾਲ 2023 ਉਪਲੱਬਧੀਆਂ ਭਰਿਆ ਰਿਹਾ

ਇਸ ਦੌਰਾਨ ਉਨ੍ਹਾਂ ਕਿਹਾ,''ਇਸ ਸਾਲ ਅਸੀਂ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ। ਦੇਸ਼ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ। ਜੀ 20 ਦਾ ਸਫ਼ਲ ਆਯੋਜਨ ਹੋਇਆ। ਅੱਜ ਦੇਸ਼ ਦਾ ਕੋਨਾ-ਕੋਨਾ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਅਗਲੇ ਸਾਲ ਵੀ ਸਾਨੂੰ ਇਸ ਭਾਵਨਾ ਨੂੰ ਬਣਾਏ ਰੱਖਣਾ ਹੈ। ਅੱਜ ਵੀ ਕਈ ਲੋਕ ਮੈਨੂੰ ਚੰਦਰਯਾਨ-3 ਦੀ ਸਫ਼ਲਤਾ ਲਈ ਸੰਦੇਸ਼ ਭੇਜਦੇ ਰਹੇ ਹਨ। ਵਿਸ਼ੇਸ਼ ਕਰ ਕੇ ਮਹਿਲਾ ਵਿਗਿਆਨੀਆਂ ਦੀ ਖੂਬ ਤਾਰੀਫ਼ ਕਰਦੇ ਹਨ। ਨਾਟੂ-ਨਾਟੂ ਨੇ ਆਸਕਰ ਜਿੱਤਿਆਂ ਤਾਂ ਪੂਰਾ ਦੇਸ਼ ਖ਼ੁਸ਼ ਹੋਇਆ। ਇਸ ਸਾਲ ਖੇਡਾਂ 'ਚ ਵੀ ਸਾਡੇ ਐਥਲੀਟਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਕ੍ਰਿਕਟ ਵਰਲਡ ਕੱਪ 'ਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਈ ਖੇਡਾਂ 'ਚ ਖਿਡਾਰੀਆਂ ਦੀ ਉਪਲੱਬਧੀਆਂ ਨੇ ਦੇਸ਼ ਦਾ ਮਾਨ ਵਧਾਇਆ ਹੈ।''

ਇਹ ਵੀ ਪੜ੍ਹੋ : PM ਮੋਦੀ ਨੇ ਉੱਜਵਲਾ ਯੋਜਨਾ ਦੀ ਲਾਭਪਾਤਰੀ ਦੇ ਘਰ ਪਹੁੰਚ ਕੇ ਪੀਤੀ ਚਾਹ

ਇਨੋਵੇਸ਼ਨ ਦਾ ਹਬ ਬਣ ਰਿਹਾ ਭਾਰਤ

ਪੀ.ਐੱਮ. ਮੋਦੀ ਨੇ ਕਿਹਾ,''ਜਦੋਂ ਵੀ ਅਸੀਂ ਮਿਲ ਕੇ ਕੋਸ਼ਿਸ਼ ਕੀਤੀ ਹੈ, ਦੇਸ਼ ਨੂੰ ਵੱਡਾ ਲਾਭ ਹੋਇਆ ਹੈ। ਦੇਸ਼ 'ਚ 70 ਹਜ਼ਾਰ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਵੀ ਸਾਡੀ ਸਮੂਹਿਕ ਉਪਲੱਬਧੀ ਹੈ। ਮੇਰਾ ਮੰਨਣਾ ਹੈ ਕਿ ਜੋ ਦੇਸ਼ ਇਨੋਵੇਸ਼ਨ ਨੂੰ ਮਹੱਤਵ ਨਹੀਂ ਦਿੰਦਾ, ਉਸ ਦਾ ਵਿਕਾਸ ਰੁਕ ਜਾਂਦਾ ਹੈ। ਅੱਜ ਅਸੀਂ ਇਨੋਵੇਸ਼ਨ ਰੈਂਕ 'ਚ 40ਵੇਂ ਰੈਂਕ 'ਤੇ ਹਾਂ। ਭਾਰਤ ਤੋਂ ਵੱਡੀ ਗਿਣਤੀ 'ਚ ਪੇਟੇਂਟ ਦਾਖ਼ਲ ਹੋਇਆ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha