102 ਸਾਲਾ ਬੇਬੇ ਨੇ ਦਿੱਤੀ ਕੋਰੋਨਾ ਨੂੰ ਮਾਤ, ਖੁਦ ਦੱਸਿਆ ਵਾਇਰਸ ਨੂੰ ਕਿਵੇਂ ਹਰਾਇਆ

04/30/2021 2:19:06 PM

ਨੈਸ਼ਨਲ ਡੈਸਕ– ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦਿੱਲੀ ਹੋਵੇ ਜਾਂ ਮਹਾਰਾਸ਼ਟਰ ਜਾਂ ਫਿਰ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ, ਹਰ ਪਾਸੇ ਹਾਹਾਕਾਰ ਮਚੀ ਹੈ। ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਵਿਚਕਾਰ ਉੱਤਰ ਪ੍ਰਦੇਸ਼ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ 102 ਸਾਲਾ ਬੇਬੇ ਨੇ ਘਰ ’ਚ ਰਹਿ ਕੇ ਹੀ ਕੋਰੋਨਾ ਨੂੰ ਮਾਤ ਦੇ ਦਿੱਤੀ। 

ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ

ਕੋਰੋਨਾ ਤੋਂ 102 ਸਾਲ ਦੀ ਉਮਰ ’ਚ ਲੜਾਈ ਜਿੱਤਣ ਵਾਲੀ ਬੇਬੇ ਆਪਣੀ ਲੜਖੜਾਉਂਦੀ ਜ਼ੁਬਾਨ ’ਚ ਲੋਕਾਂ ਨੂੰ ਸਮਝਾਉਂਦੇ ਹੋਏ ਕਹਿੰਦੀ ਹੈ ਕਿ ਡਾਕਟਰਾਂ ਦੀ ਗੱਲ ਮੰਨੋ, ਮਾਸਕ ਪਹਿਨੋ ਅਤੇ ਭਗਵਾਨ ਸਭ ਠੀਕ ਕਰ ਦੇਵੇਗਾ। 

ਦਰਅਸਲ, ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦਾ ਹੈ, ਕੋਰੋਨਾ ਨਾਲ ਲੜਾਈ ਵਿਚਕਾਰ ਇਥੋਂ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਬਾਂਦਾ ਦੇ ਅਤਰਰਾ ਕਸਬੇ ’ਚ 102 ਸਾਲ ਦੀ ਇਕ ਬੇਬੇ ਨੇ ਮਜਬੂਤ ਇੱਛਾਸ਼ਕਤੀ ਅਤੇ ਸਵੈ-ਨਿਯੰਤਰਣ ਦੀ ਬਦੌਲਤ ਘਰ ’ਚ ਹੀ ਆਈਸੋਲੇਟ ਰਹਿ ਕੇ ਕੋਰੋਨਾ ਨੂੰ ਹਰਾਉਣ ’ਚ ਕਾਮਯਾਬੀ ਹਾਸਲ ਕੀਤੀ ਹੈ। ਬੇਬੇ ਦਾ ਇਲਾਜ ਨੇੜੇ ਦੇ ਹੀ ਇਕ ਸਰਕਾਰੀ ਸੀ.ਐੱਚ.ਸੀ. ਹਸਪਤਾਲ ਦੇ ਡਾਕਟਰ ਦੀ ਨਿਗਰਾਨੀ ’ਚ ਚੱਲਿਆ। ਇਹ ਡਾਕਟਰ ਬੇਬੇ ਦਾ ਰਿਸ਼ਤੇਦਾਰ ਵੀ ਹੈ। ਪਿਛਲੇ ਦਿਨੀਂ ਬੇਬੇ ਸਮੇਤ ਘਰ ਦੇ ਸਾਰੇ 12 ਮੈਂਬਰ ਇਕੱਠੇ ਕੋਰੋਨਾ ਪਾਜ਼ੇਟਿਵ ਆਏ ਸਨ।

ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

102 ਸਾਲਾ ਸ਼ਿਵਕੰਨਿਆ ਦੇਵੀ ’ਚ ਕੋਰੋਨਾ ਦੇ ਸ਼ੁਰੂਆਤੀ ਲੱਛਣ ਆਉਂਦੇ ਹੀ ਕੋਰੋਨਾ ਜਾਂਚ ਕਰਵਾਈ ਗਈ ਸੀ ਜਿਸ ਵਿਚ ਉਨ੍ਹਾਂ ਨੂੰ ਰਿਪੋਰਟ ਪਾਜ਼ੇਟਿਵ ਆਈ ਸੀ। ਉਨ੍ਹਾਂ ਤੋਂ ਇਲਾਵਾ ਘਰ ਦੇ ਬਾਕੀ 12 ਮੈਂਬਰਾਂ ’ਚ ਵੀ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਸਾਰੇ ਘਰ ’ਚ ਹੀ ਆਈਸੋਲੇਟ ਹੋ ਗਏ। 

ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ

ਡਾਕਟਰ ਪ੍ਰਸੂਨ ਦੱਸਦੇ ਹਨ ਕਿ ਸਾਡੇ ਘਰ ’ਚ ਬੇਬੇ ਸਮੇਤ 12 ਲੋਕ ਇਕੱਠੇ ਕੋਰੋਨਾ ਪਾਜ਼ੇਟਿਵ ਆਏ ਸਨ ਪਰ ਧਿਰਜ ਅਤੇ ਹੌਸਲੇ ਨਾਲ ਸਰਕਾਰ ਦੇ ਜੋ ਦਿਸ਼ਾ-ਨਿਰਦੇਸ਼ ਸਨ ਉਸ ਦਾ ਪਾਲਨ ਕੀਤਾ। ਉਨ੍ਹਾਂ ਕਿਹਾ ਕਿ ਆਯੁਰਵੇਦ ’ਚ ਜਿੰਨੀਆਂ ਵੀ ਚੀਜ਼ਾਂ ਹਨ ਉਨ੍ਹਾਂ ਮੁਤਾਬਕ, ਸਾਰਿਆਂ ਦਾ ਇਲਾਜ ਕੀਤਾ, ਕਾੜਾ, ਭਾਫ ਦਾ ਸਹਾਰਾ ਲਿਆ। ਸਭ ਤੋਂ ਜ਼ਿਆਦਾ ਚਿੰਤਾ ਬੇਬੇ ਦੀ ਸੀ ਜੋ 102 ਸਾਲ ਦੀ ਹੈ, ਤਾਊ ਜੀ 70 ਸਾਲ ਦੇ ਅਤੇ ਚਾਚਾ ਜੀ 65 ਸਾਲ ਦੇ ਹਨ, ਹਰ ਦੋ ਘੰਟਿਆਂ ’ਚ ਸਾਰਿਆਂ ਦਾ ਆਕਸੀਜਨ ਲੈਵਲ ਚੈੱਕ ਕਰਨਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਸੀ। 

Rakesh

This news is Content Editor Rakesh