ਗੁਜਰਾਤ ''ਚ ''ਆਪ'' ਨੂੰ ਝਟਕਾ, 100 ਵਰਕਰ ਕਾਂਗਰਸ ''ਚ ਸ਼ਾਮਲ

10/31/2017 10:26:51 AM

ਅਹਿਮਦਾਬਾਦ— ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਵੱਡਾ ਝਟਕਾ ਦਿੰਦੇ ਹੋਏ ਸੂਬਾਈ ਮਹਿਲਾ ਇਕਾਈ ਦੀ ਪ੍ਰਧਾਨ ਵੰਦਨਾ ਪਟੇਲ ਅਤੇ ਪਿਛਲੀਆਂ ਲੋਕ ਸਭਾ ਚੋਣਾਂ 'ਚ 'ਆਪ' ਦੀ ਟਿਕਟ 'ਤੇ ਸਾਬਕਾ ਉਪ ਪ੍ਰਧਾਨ ਮੰਤਰੀ ਐੱਲ. ਕੇ. ਅਡਵਾਨੀ ਵਿਰੁੱਧ ਗਾਂਧੀ ਨਗਰ ਲੋਕ ਸਭਾ ਸੀਟ 'ਤੇ 'ਆਪ' ਦੇ ਉਮੀਦਵਾਰ ਰਹੇ ਰਿਤੂਰਾਜ ਮਹਿਤਾ ਸਮੇਤ ਪਾਰਟੀ ਦੇ ਲਗਭਗ 100 ਵਰਕਰ ਤੇ ਨੇਤਾ ਸੋਮਵਾਰ ਕਾਂਗਰਸ 'ਚ ਸ਼ਾਮਲ ਹੋ ਗਏ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਗੁਜਰਾਤ ਵਿਧਾਨ ਸਭਾ ਲਈ ਹੁਣ ਤੱਕ 11 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਦਕਿ ਉਸ ਨੇ ਕੁਲ 182 'ਚੋਂ 150 ਸੀਟਾਂ 'ਤੇ ਚੋਣ ਲੜਨ ਦੀ ਗੱਲ ਕਹੀ ਹੈ।