ਸਿਰਫ ਇਕ ਵੋਟ ਲਈ ਜੰਗਲ 'ਚ ਬਣਾਇਆ ਗਿਆ ਪੋਲਿੰਗ ਬੂਥ

04/23/2019 8:18:25 PM

ਅਹਿਮਦਾਬਾਦ— ਗੁਜਰਾਤ ਦੇ ਜੂਨਾਗੜ੍ਹ ਲੋਕ ਸਭਾ ਖੇਤਰ ਦੇ ਗਿਰ ਵੋਟ ਕੇਂਦਰ 'ਤੇ 100 ਫੀਸਦੀ ਵੋਟਿੰਗ ਹੋਈ। ਦਰਅਸਲ ਇਥੇ ਇਕ ਹੀ ਵੋਟਰ ਹੈ ਤੇ ਸਰਕਾਰ ਨੇ ਇਸ ਇਕ ਵੋਟਰ ਲਈ ਅਲਗ ਤੋਂ ਬੂਥ ਬਣਾਇਆ ਹੈ। ਇਸ ਵੋਟਰ ਦਾ ਨਾਂ ਭਰਤ ਦਾਸ ਬਾਪੂ ਹੈ।  ਬਾਨੇਜ ਮੰਦਰ ਦੇ 62 ਸਾਲਾ ਪੁਜਾਰੀ ਮਹੰਤ ਭਰਤ ਦਾਸ ਲਈ ਪੁਲਸ ਸਣੇ 8 ਵੋਟ ਕਰਮਚਾਰੀਆਂ ਦੀ ਟੀਮ ਪੋਲਿੰਗ ਬੂਥ 'ਤੇ ਮੌਜੂਦ ਸੀ। ਉਹ ਸਾਲ 2007 ਤੋਂ ਉਥੇ ਵੋਟ ਪਾ ਰਹੇ ਹਨ। ਭਰਤ ਦਾਸ ਨੇ ਵੋਟ ਪਾਊਣ ਤੋਂ ਬਾਅਦ ਕਿਹਾ ਕਿ ਸਰਕਾਰ ਨੇ ਸਿਰਫ ਇਕ ਵੋਟਰ ਲਈ ਪੋਲਿੰਗ ਬੂਥ ਬਣਾਉਣ ਲਈ ਖਰਚਾ ਕੀਤਾ ਹੈ। ਅਜਿਹੇ 'ਚ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਵੋਟ ਪਾਵਾਂ ਤੇ ਇਸ ਤਰ੍ਹਾਂ ਵੋਟ ਕੇਂਦਰ 'ਤੇ 100 ਫੀਸਦੀ ਵੋਟਿੰਗ ਹੋਈ।

ਬਾਪੂ ਨੇ ਕਿਹਾ ਕਿ ਹਰ ਬੂਥ 'ਤੇ 100 ਫੀਸਦੀ ਵੋਟਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਤੀਜੇ ਪੜਾਅ ਲਈ 116 ਸੀਟਾਂ 'ਤੇ ਵੋਚਿੰਗ ਹੋਈ ਹੈ ਪਹਿਲੇ ਤੇ ਦੂਜੇ ਪੜਾਅ 'ਚ 91 ਤੇ 95 ਸੀਟਾਂ ਲਈ ਵੋਟਿੰਗ ਹੋਈ ਸੀ।

 

Inder Prajapati

This news is Content Editor Inder Prajapati