ਲੱਦਾਖ ''ਚ ਹਸਪਤਾਲਾਂ-ਸਕੂਲਾਂ ਦੇ 100 ਮੀਟਰ ਦੇ ਦਾਇਰੇ ਨੂੰ ਐਲਾਨਿਆ ਗਿਆ ''ਸ਼ਾਂਤ ਖੇਤਰ''

02/09/2023 4:57:07 PM

ਲੇਹ- ਲੱਦਾਖ ਪ੍ਰਦੂਸ਼ਣ ਕੰਟਰੋਲ ਕਮੇਟੀ (LPCC) ਨੇ ਹਸਪਤਾਲਾਂ ਅਤੇ ਸਕੂਲਾਂ ਦੇ ਆਲੇ-ਦੁਆਲੇ ਦੇ 100 ਮੀਟਰ ਨੂੰ 'ਸ਼ਾਂਤ ਖੇਤਰ' ਐਲਾਨ ਕੀਤਾ ਹੈ। ਅਧਿਕਾਰੀਆਂ ਮੁਤਾਬਕ ਹਸਪਤਾਲਾਂ, ਸਕੂਲਾਂ ਅਤੇ ਅਦਾਲਤਾਂ ਦੇ ਆਲੇ-ਦੁਆਲੇ ਦੇ 100 ਮੀਟਰ ਦੇ ਖੇਤਰ ਨੂੰ 'ਸ਼ਾਂਤ ਖੇਤਰ' ਐਲਾਨ ਕੀਤਾ ਗਿਆ ਹੈ ਅਤੇ ਲਾਊਡ ਸਪੀਕਰ ਦੇ ਇਸਤੇਮਾਲ 'ਤੇ ਪਾਬੰਦੀ ਲਾ ਦਿੱਤੀ ਗਈ ਹੈ। 

LPCC ਨੇ ਇਲਾਕੇ ਨੂੰ 4 ਖੇਤਰਾਂ ਉਦਯੋਗਿਕ ਖੇਤਰ, ਵਣਜ ਖੇਤਰ, ਰਿਹਾਇਸ਼ੀ ਖੇਤਰ, ਸ਼ਾਂਤੀ ਖੇਤਰ 'ਚ ਵਰਗੀਕ੍ਰਿਤ ਕੀਤਾ ਹੈ। ਉਦਯੋਗਿਕ, ਵਪਾਰਕ, ​​ਰਿਹਾਇਸ਼ੀ ਅਤੇ ਸ਼ਾਂਤ ਖੇਤਰਾਂ ਲਈ ਦਿਨ ਸਮੇਂ ਆਵਾਜ਼ ਦੀ ਸੀਮਾ ਕ੍ਰਮਵਾਰ 75 ਡੈਸੀਬਲ, 65 ਡੈਸੀਬਲ, 55 ਡੈਸੀਬਲ ਅਤੇ 50 ਡੈਸੀਬਲ ਨਿਰਧਾਰਤ ਕੀਤੀ ਗਈ ਹੈ। ਇਸ ਦੇ ਨਾਲ ਹੀ ਰਾਤ ਦੇ ਸਮੇਂ ਇਨ੍ਹਾਂ ਖੇਤਰਾਂ ਲਈ ਆਵਾਜ਼ ਦੀ ਸੀਮਾ ਕ੍ਰਮਵਾਰ 70 ਡੈਸੀਬਲ, 55 ਡੈਸੀਬਲ, 45 ਡੈਸੀਬਲ ਅਤੇ 40 ਡੈਸੀਬਲ ਨਿਰਧਾਰਤ ਕੀਤੀ ਗਈ ਹੈ।

Tanu

This news is Content Editor Tanu