ਕਸ਼ਮੀਰ ''ਚ ਬਰਫਬਾਰੀ ਕਾਰਨ 10 ਲੋਕਾਂ ਦੀ ਮੌਤ

11/08/2019 5:58:54 PM

ਸ਼੍ਰੀਨਗਰ (ਵਾਰਤਾ)— ਕਸ਼ਮੀਰ ਘਾਟੀ ਦੇ ਵੱਖ-ਵੱਖ ਖੇਤਰਾਂ ਵਿਚ ਪਿਛਲੇ 24 ਘੰਟਿਆਂ ਦੌਰਾਨ ਹੋਈ ਭਾਰੀ ਬਰਫਬਾਰੀ ਕਾਰਨ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਾਟੀ 'ਚ ਬੁੱਧਵਾਰ ਤੋਂ ਹੋ ਰਹੀ ਬਰਫਬਾਰੀ ਕਾਰਨ ਬਿਜਲੀ ਸਪਲਾਈ ਠੱਪ ਹੈ ਅਤੇ ਖੇਤਰ ਹਨ੍ਹੇਰੇ ਵਿਚ ਡੁੱਬਿਆ ਹੋਇਆ ਹੈ। ਬਸ ਇੰਨਾ ਹੀ ਨਹੀਂ ਘਾਟੀ ਵਿਚ ਹਸਪਤਾਲ ਸਮੇਤ ਜ਼ਰੂਰੀ ਸੇਵਾਵਾਂ ਦੀ ਬਿਜਲੀ ਸਪਲਾਈ ਵੀ ਬੁੱਧਵਾਰ ਰਾਤ ਤੋਂ ਰੁਕੀ ਹੋਈ ਹੈ, ਜਿੱਥੇ ਬਿਜਲੀ ਲਈ ਜਨਰੇਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। 

ਭਾਰੀ ਬਰਫਬਾਰੀ ਕਾਰਨ ਕਸ਼ਮੀਰ ਨੈਸ਼ਨਲ ਹਾਈਵੇਅ ਅਤੇ ਮੁਗਲ ਰੋਡ ਵੀ ਆਵਾਜਾਈ ਲਈ ਬੰਦ ਹੈ, ਜਿਸ ਕਾਰਨ ਘਾਟੀ ਦਾ ਸੜਕ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਪੂਰੀ ਤਰ੍ਹਾਂ ਕੱਟਿਆ ਹੋਇਆ ਹੈ। ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਕੁਲਗਾਮ ਦੀ ਰਹਿਣ ਵਾਲੀ ਪਰਵੀਨਾ ਅਖਤਰ ਦੀ ਘਰ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਹੋਰ ਖੇਤਰਾਂ 'ਚ ਵੀ ਭਾਰੀ ਬਰਫਬਾਰੀ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ।

Tanu

This news is Content Editor Tanu